ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ਦੇ ਗੋਦਾਮ ’ਚੋਂ ਮਿਲਿਆ ਯੂਰੇਨੀਅਮ, ਅਮਰੀਕਾ ਨੇ ਮੰਗਿਆ ਸਪੱਸ਼ਟੀਕਰਣ

ਈਰਾਨ ਦੇ ਗੋਦਾਮ ’ਚੋਂ ਮਿਲਿਆ ਯੂਰੇਨੀਅਮ, ਅਮਰੀਕਾ ਨੇ ਮੰਗਿਆ ਸਪੱਸ਼ਟੀਕਰਣ

ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨੀ ਸੰਸਥਾ ‘ਇੰਟਰਨੈਸ਼ਨਲ ਐਟੌਮਿਕ ਐਨਰਜੀ ਏਜੰਸੀ’ (IAEA) ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਇੱਕ ਕਥਿਤ ਗੁਪਤ ਪ੍ਰਮਾਣੂ ਗੋਦਾਮ ਵਿੱਚ ਯੂਰੇਨੀਅਮ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਉਨ੍ਹਾਂ ਦੋ ਡਿਪਲੋਮੈਟਸ ਦੇ ਮਾਧਿਅਮ ਰਾਹੀਂ ਮਿਲੀ ਹੈ, ਜੋ ਆਈਏਈਏ ਦੇ ਨਿਗਰਾਨੀ ਕਾਰਜਾਂ ਨਾਲ ਜੁੜੇ ਹੋਏ ਹਨ।

 

 

ਮੰਨਿਆ ਜਾ ਰਿਹਾ ਹੈ ਕਿ ਆਈਏਈਏ ਵੱਲੋਂ ਯੂਰੇਨੀਅਮ ਦੇ ਕਣਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਈਰਾਨ ਨੂੰ ਇਸ ਮਾਮਲੇ ਵਿੱਚ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ।

 

 

ਉਂਝ ਈਰਾਨ ਨੇ ਹਾਲੇ ਤੱਕ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਇੱਕ ਸਾਲ ਪਹਿਲਾਂ ਇਜ਼ਰਾਇਲ ਦੇ ਪੀਐੱਮ ਬੈਂਜਾਮਿਨ ਨੇਤਾਨਯਾਹੂ ਨੇ ਆਈਏਈਏ ਨੂੰ ਇਸ ਗੋਦਾਮ ਨਿਰੀਖਣ ਕਰਨ ਦੀ ਗੱਲ ਆਖੀ ਸੀ। ਉਨ੍ਹਾਂ ਦਾ ਦਾਅਵਾ ਸੀ ਕਿ ਇੱਥੇ ਲਗਭਗ 15 ਕਿਲੋਗ੍ਰਾਮ ਰੇਡੀਓ–ਐਕਟਿਵ ਪਦਾਰਥ ਰੱਖਿਆ ਗਿਆ ਸੀ, ਜਿਸ ਨੂੰ ਉੱਥੋਂ ਬਾਅਦ ਵਿੱਚ ਚੁੱਕ ਦਿੱਤਾ ਗਿਆ।

 

 

ਇਜ਼ਰਾਇਲ ਸਦਾ ਈਰਾਨ ਦੇ ਪ੍ਰਮਾਣੂ ਸਮਝੌਤੇ ਦਾ ਕੱਟੜ ਵਿਰੋਧੀ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Uranium found in Iran godown US sought clarification