ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਬਾਮਾ ਤੇ ਕਲਿੰਟਨ-ਜੋੜੀ ਸਮੇਤ 12 VIPs ਨੂੰ ਪਾਰਸਲ-ਬੰਬ ਭੇਜਣ ਵਾਲਾ ਕਾਬੂ

ਓਬਾਮਾ ਤੇ ਕਲਿੰਟਨ-ਜੋੜੀ ਸਮੇਤ 12 VIPs ਨੂੰ ਪਾਰਸਲ-ਬੰਬ ਭੇਜਣ ਵਾਲਾ ਕਾਬੂ

ਸਾਬਕਾ ਰਾਸ਼ਟਰਪਤੀਆਂ ਬਰਾਕ ਓਬਾਮਾ, ਬਿਲ ਕਲਿੰਟਨ ਤੇ ਹਾਲੀਵੁੱਡ ਦੇ ਮੈਗਾਸਟਾਰ ਰਾਬਰਟ ਡੀ ਨੀਰੋ ਸਮੇਤ ਅਮਰੀਕਾ ਦੀਆਂ 12 ਅਹਿਮ ਸ਼ਖ਼ਸੀਅਤਾਂ (VIPs) ਨੂੰ ਪਾਰਸਲ-ਬੰਬ ਭੇਜਣ ਵਾਲੇ ਸ਼ੱਕੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਅਧਿਕਾਰਤ ਤੌਰ `ਤੇ ਦਿੱਤੀ ਗਈ ਹੈ। ਇਸ ਮਾਮਲੇ ਦਾ ਦਿਲਚਸਪ ਪੱਖ ਇਹ ਵੀ ਹੈ ਕਿ ਇਹ ਪਾਰਸਲ ਸਿਰਫ਼ ਉਨ੍ਹਾਂ ਨੂੰ ਹੀ ਭੇਜੇ ਗਏ ਸਨ, ਜਿਹੜੇ ਅਕਸਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕਰਦੇ ਰਹਿੰਦੇ ਹਨ। ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਸ਼ੱਕੀ ਮੁਲਜ਼ਮ ਦਾ ਮਕਸਦ ਕੀ ਇਨ੍ਹਾਂ ਸਾਰਿਆਂ ਨੂੰ ਨੁਕਸਾਨ ਪਹੁੰਚਾਉਣਾ ਵੀ ਸੀ ਕਿ ਜਾਂ ਉਂਝ ਹੀ ਦੇਸ਼ `ਚ ਦਹਿਸ਼ਤ ਪੈਦਾ ਕਰਨਾ ਸੀ; ਕਿਉਂਕਿ ਉਨ੍ਹਾਂ `ਚੋਂ ਬੰਬ ਧਮਾਕਾ ਕਿਤੇ ਵੀ ਨਹੀਂ ਹੋਇਆ।


ਸ਼ੱਕੀ ਮੁਲਜ਼ਮ ਨੂੰ ਫ਼ਲੋਰਿਡਾ ਸੂਬੇ `ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਥਾਨਕ ਸਮੇਂ ਅਨੁਸਾਰ ਦੁਪਹਿਰ 2:30 ਵਜੇ ਇਸ ਸਬੰਧੀ ਇੱਕ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਜਾਵੇਗੀ। ਉਸ ਵਿੱਚ ਇਸ ਮਾਮਲੇ ਦੇ ਸਾਰੇ ਵੇਰਵੇ ਸਾਂਝੇ ਕੀਤੇ ਜਾ ਸਕਦੇ ਹਨ।


12ਵਾਂ ਬੰਬ ਮੈਨਹੱਟਨ (ਨਿਊ ਯਾਰਕ) ਦੇ ਡਾਕਘਰ `ਚੋਂ ਮਿਲਿਆ ਸੀ; ਜਿਸ ਉੱਤੇ ਸ੍ਰੀ ਟਰੰਪ ਦੇ ਆਲੋਚਕ ਤੇ ਖ਼ੁਫ਼ੀਆ ਏਜੰਸੀ ਦੇ ਸਾਬਕਾ ਮੁਖੀ ਜੇਮਸ ਕਲੈਪਰ ਦੇ ਘਰ ਦਾ ਪਤਾ ਲਿਖਿਆ ਹੋਇਆ ਸੀ। ਇਹ ਸਾਰੇ ਬੰਬ ਪਾਈਪ ਦੀ ਸ਼ਕਲ ਦੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US arrests suspect over 12 bombs