ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੂਡਾਨ ਸੰਕਟ: ਸੈਨਿਕ ਸ਼ਾਸਕਾਂ ਤੇ ਪ੍ਰਦਰਸ਼ਨਕਾਰੀਆਂ 'ਚ ਮੁੜ ਗੱਲਬਾਤ ਸ਼ੁਰੂ

ਅਮਰੀਕਾ ਨੇ ਕਿਹਾ ਹੈ ਕਿ ਮੁੱਖ ਕੌਮਾਂਤਰੀ ਤਾਕਤਾਂ ਨੇ ਸ਼ੁੱਕਰਵਾਰ ਨੂੰ ਇਥੇ ਗੱਲਬਾਤ ਦੌਰਾਨ ਸੁਡਾਨ ਦੇ ਫ਼ੌਜੀ ਸ਼ਾਸਕਾਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਮੁੜ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। 


ਅਫ਼ਰੀਕਾ ਲਈ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਟਿਬੋਰ ਨਾਗਿਆ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ, ਅਫ਼ਰੀਕਨ ਸੰਘ ਅਤੇ ਯੂਰਪੀਅਨ ਸ਼ਕਤੀਆਂ ਨੇ ਸੂਡਾਨ ਦੇ ਦੋਹਾਂ ਧਿਰਾਂ ਨਾਲ ਤੁਰੰਤ ਗੱਲਬਾਤ ਸ਼ੁਰੂ ਕਰਨ ਦੀ ਬੇਨਤੀ ਕੀਤੀ ਹੈ।
 

ਨਗਿਆ ਨੇ ਟਵੀਟ ਕੀਤਾ ਕਿ ਇਨ੍ਹਾਂ ਮੁਲਕਾਂ ਨੇ ਪ੍ਰਦਰਸ਼ਨਕਾਰੀਆਂ ਅਤੇ ਫ਼ੌਜੀ ਕੌਂਸਲ ਨੂੰ ਇੱਕ ਅੰਤਰਿਮ ਸਰਕਾਰ ਨਾਲ ਛੇਤੀ ਤੋਂ ਛੇਤੀ ਸਹਿਮਤ ਹੋਣ ਦੀ ਅਪੀਲ ਕੀਤੀ ਜੋ  ਅਸੈਨਿਕ ਅਗਵਾਈ ਵਾਲੀ ਅਤੇ ਸੂਡਾਨੀ ਲੋਕਾਂ ਦੀ ਮਰਜ਼ੀ ਅਨੁਸਾਰ ਹੈ। 
 

ਇਹ ਦੱਸਣਾ ਜ਼ਰੂਰੀ ਹੈ ਕਿ ਓਮਾਨ ਅਲ-ਬਸ਼ੀਰ ਨੂੰ ਪਿਛਲੇ ਮਹੀਨੇ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਦੇਸ਼ ਵਿਚ ਸੰਚਾਲਨ ਦਾ ਸੰਕਟ ਚੱਲ ਰਿਹਾ ਹੈ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Ask World Key powers urge immediate resumption of Sudan talks