ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਲੀਫੋਰਨੀਆ ਕਿਸ਼ਤੀ ਹਾਦਸੇ ’ਚ ਇਕ ਭਾਰਤੀ ਜੋੜੇ ਤੇ ਵਿਗਿਆਨੀ ਦੀ ਮੌਤ

ਕੈਲੀਫੋਰਨੀਆ ਕਿਸ਼ਤੀ ਹਾਦਸੇ ’ਚ ਇਕ ਭਾਰਤੀ ਜੋੜੇ ਤੇ ਵਿਗਿਆਨੀ ਦੀ ਮੌਤ

ਅਮਰੀਕਾ ਸਥਿਤ ਇਕ ਭਾਰਤੀ ਜੋੜੇ ਅਤੇ ਇਕ ਭਾਰਤੀ ਮੂਲ ਦੇ ਵਿਗਿਆਨੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਦੀ ਸਕੂਬਾ ਗੋਤਾਖੋਰਾਂ ਨਾਲ ਭਰਤੀ ਇਕ ਕਿਸ਼ਤੀ ਵਿਚ ਫਸਣ ਕਾਰਨ ਦਮ ਘੁੱਟਣ ਨਾਲ ਮੌਤ ਹੋ ਗਈ। ਕਿਸ਼ਤੀ ਵਿਚ ਅੱਗ ਲੱਗ ਗਈ ਸੀ ਅਤੇ ਉਹ ਕੈਲੀਫੋਰਨੀਆ ਤਟ ਉਤੇ ਡੁੱਬ ਗਈ ਸੀ।

 

ਸੋਮਵਾਰ ਨੂੰ 75 ਫੁਟ ਲੰਬੀ ਚਾਰਟਰ ਕਿਸ਼ਤੀ ਵਿਚ ਉਸ ਸਮੇਂ ਅੱਗ ਲੱਗ ਗਈ ਸੀ, ਜਦੋਂ ਯਾਤਰ ਸੋ ਰਹੇ ਸਨ। ਇਸ ਹਾਦਸੇ ਵਿਚ ਇਕ ਦਲ ਦੇ ਮੈਂਬਰ ਸਮੇਤ 34 ਲੋਕਾਂ ਦੀ ਮੌਤ ਹੋ ਗਈ।

 

ਨਿਊਯਾਰਕ ਪੋਸਟ ਦੀ ਇਕ ਖਬਰ ਮੁਤਾਬਕ ਦੇਵਪੁਜਾਰੀ ਨੋਰਵਾਕ ਵਿਚ ਦੰਦਾਂ ਦੇ ਡਾਕਟਰ ਸਨ, ਜਦੋਂਕਿ ਉਨ੍ਹਾਂ ਦੀ ਪਤੀ ਨਿਰਮਲ (44) ਅਨਸਰਟ ਐਂਡ ਜੰਗ ਵਿਚ ਸੀਨੀਅਰ ਸਲਾਹਕਾਰ ਸਨ। ਨਿਰਮਲ ਦੇ ਰਿਸ਼ਤੇਦਾਰ ਰਾਜੁਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਢਾਈ ਸਾਲ ਪਹਿਲਾਂ ਵਿਆਹ ਹੋਇਟਾ ਸੀ। ਜੋੜੇ ਦੇ ਇਕ ਗੁਆਂਢੀ ਨੇ ਕਿਹਾ ਕਿ ਉਹ ਬਹੁਤ ਚੰਗੇ ਅਤੇ ਦਿਆਲੂ ਸਨ।

 

ਭਾਰਤੀ ਮੂਲ ਦੇ ਵਿਗਿਆਨੀ ਸੁਨੀਲ ਸਿੰਘ ਸੰਧੂ (46) ਵੀ ਇਸ ਕਿਸ਼ਤੀ ਵਿਚ ਸਵਾਰ ਸਨ ਜੋ ਕੈਲੀਫੋਰਨੀਆ ਵਿਚ ਸਾਂਤਾ ਬਾਰਬਰਾ ਤਟ ਉਤੇ ਡੁੱਬ ਗਏ। ਸਿੰਗਾਪੁਰ ਵਿਚ ਉਨ੍ਹਾਂ ਦੇ ਪਰਿਵਾਰ ਨੇ ਇਕ ਅਖਬਾਰ ਨੂੰ ਦੱਸਿਆ ਕਿ ਸੰਧੂ ਦੋ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਅਮਰੀਕਾ ਵਿਚ ਰਹਿ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US based Indian couple scientist killed in California boat fire