ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨੇ ਪਾਕਿਸਤਾਨ ਅਤੇ ਚੀਨ ਨੂੰ ਕਾਲੀ ਸੂਚੀ ’ਚ ਪਾਇਆ

ਅਮਰੀਕਾ ਨੇ ਪਾਕਿਸਤਾਨ, ਚੀਨ, ਸਾਊਦੀ ਅਰਬ ਅਤੇ 7 ਹੋਰਨਾਂ ਦੇਸ਼ਾਂ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਨ ਵਾਲੇ ਦੇਸ਼ਾਂ ਵਜੋਂ ਕਾਲੀ ਸੂਚੀ (ਬਲੈਕ ਲਿਸਟ) ਚ ਪਾ ਦਿੱਤਾ ਹੈ। ਇਸਦੇ ਨਾਲ ਹੀ ਟਰੰਪ ਪ੍ਰਸ਼ਾਸਨ ਨੇ ਅੱਲ ਨੁਸਰਾ ਫ਼੍ਰੰਟ, ਅਰਬ ਉਪ ਮਹਾਦੀਪ ਚ ਅਲਕਾਇਦਾ, ਅਲ ਕਾਇਦਾ, ਅਲ ਸ਼ਬਾਬ, ਬੋਕੋ ਹਰਾਮ, ਹੌਦੀ, ਆਈਐਸਆਈਐਸ, ਆਈਐਸਆਈਐਸ ਖੁਰਾਸਾਨ ਅਤੇ ਤਾਲਿਬਾਨ ਨੂੰ ਵੀ ਖਾਸ ਤੌਰ ਤੇ ਇਸ ਸੂਚੀ ਚ ਪਾ ਦਿੱਤਾ ਹੈ।

 

ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਮੰਗਲਵਾਰ ਨੂੰ ਕਿਹਾ, 28 ਨਵੰਬਰ 2018 ਨੂੰ ਮੈਂ ਲਗਾਤਾਰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਨ ਲਈ ਮਿਆਂਮਾਰ, ਚੀਨ, ਐਰੀਟ੍ਰਿਆ, ਇਰਾਨ, ਉੱਤਰੀ ਕੋਰੀਆ, ਪਾਕਿਸਤਾਨ, ਸੂਡਾਨ, ਸਾਉਦੀ ਅਰਬ, ਤਜ਼ਾਕਿਸਤਾਨ ਅਤੇ ਤੁਰਕੇਮੈਨਿਸਤਾਨ ਨੂੰ 1998 ਦੇ ਅੰਤਰਰਾਰੀ ਧਾਰਮਿਕ ਆਜ਼ਾਦੀ ਕਾਨੂੰਨ ਤਹਿਤ ਖ਼ਾਸ ਚਿੰਤਾ ਵਾਲੇ ਦੇਸ਼ਾਂ ਚ ਰੱਖਿਆ ਸੀ।

 

ਬਿਆਨ ਚ ਪੋਮਪਿਓ ਨੇ ਕਿਹਾ, ਧਾਰਮਿਕ ਆਜ਼ਾਦੀ ਦੀ ਗੰਭੀਰ ਉਲੰਘਣਾ ਲਈ ਕੋਮੋਰਾਸ, ਰੂਸ ਅਤੇ ਉਜਬੇਕਿਸਤਾਨ ਨੂੰ ਵੀ ਵਿਸ਼ੇਸ਼ ਨਜ਼ਰੀਨ ਸੂਚੀ ਚ ਰੱਖਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US blacks on Pakistan and China