ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਅਮਰੀਕੀ ਬਲੌਗਰ ਸਿੰਥੀਆ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦੇ ਸਨ ਇਮਰਾਨ ਖ਼ਾਨ'

ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ, ਸਾਬਕਾ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ 'ਤੇ ਸਨਸਨੀਖੇਜ਼ ਦੋਸ਼ ਲਗਾਉਣ ਵਾਲੀ ਅਮਰੀਕੀ ਬਲੌਗਰ ਸਿੰਥੀਆ ਡੀ. ਰਿਚੀ ਬਾਰੇ ਨਵਾਂ ਖੁਲਾਸਾ ਹੋਇਆ ਹੈ। ਪਾਕਿਸਤਾਨ ਦੇ ਟੀਵੀ ਹੋਸਟ ਅਲੀ ਸਲੀਮ ਨੇ ਦਾਅਵਾ ਕੀਤਾ ਹੈ ਕਿ ਸਿੰਥੀਆ ਨੇ ਉਨ੍ਹਾਂ ਨੂੰ ਇੱਕ ਵਾਰ ਕਿਹਾ ਸੀ ਕਿ ਇਮਰਾਨ ਖ਼ਾਨ (ਪਾਕਿਸਤਾਨ ਦੇ ਪ੍ਰਧਾਨ ਮੰਤਰੀ) ਉਸ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦੇ ਹਨ।
 

ਪਾਕਿਸਤਾਨੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅਲੀ ਸਲੀਮ ਨੇ ਦਾਅਵਾ ਕੀਤਾ ਕਿ ਸਿੰਥੀਆ ਨੇ ਉਨ੍ਹਾਂ ਨਾਲ ਕਦੇ ਇਸ ਬਾਰੇ ਗੱਲ ਨਹੀਂ ਕੀਤੀ ਕਿ ਰਹਿਮਾਨ ਮਲਿਕ ਨੇ ਉਨ੍ਹਾਂ ਦਾ ਬਲਾਤਕਾਰ ਕੀਤਾ ਸੀ। ਅਲੀ ਨੇ ਕਿਹਾ, "ਜੇ ਉਹ ਮੇਰੇ ਇੰਨੇ ਨਜ਼ਦੀਕੀ ਸੀ ਕਿ ਉਨ੍ਹਾਂ ਨੇ ਮੈਨੂੰ ਇਮਰਾਨ ਖ਼ਾਨ ਦੇ ਸੈਕਸ ਕਰਨ ਦੇ ਆਫ਼ਰ ਬਾਰੇ ਦੱਸਿਆ ਤਾਂ ਉਹ ਮੈਨੂੰ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਵੱਲੋਂ ਕੀਤੇ ਬਲਾਤਕਾਰ ਬਾਰੇ ਵੀ ਦੱਸ ਸਕਦੀ ਸੀ। ਪਰ ਉਸ ਨੇ ਕਦੇ ਨਹੀਂ ਦੱਸਿਆ।"
 

ਸਾਬਕਾ ਗ੍ਰਹਿ ਮੰਤਰੀ ਬਾਰੇ ਆਪਣੀ ਸਥਿੱਤੀ ਸਪੱਸ਼ਟ ਕਰਦਿਆਂ ਅਲੀ ਨੇ ਕਿਹਾ ਕਿ ਉਨ੍ਹਾਂ ਨੂੰ ਰਹਿਮਾਨ ਮਲਿਕ ਪ੍ਰਤੀ ਕੋਈ ਹਮਦਰਦੀ ਨਹੀਂ ਹੈ, ਕਿਉਂਕਿ ਉਹ ਬੇਨਜ਼ੀਰ ਭੁੱਟੋ ਦੀ ਸੁਰੱਖਿਆ ਲਈ ਉਨ੍ਹਾਂ ਦੀ ਹੱਤਿਆ ਵਾਲੀ ਸ਼ਾਮ ਉੱਤੇ ਸਮਾਗਮ ਮੁਖੀ ਸਨ ਅਤੇ ਸੁਰੱਖਿਆ ਪ੍ਰਦਾਨ ਕਰਨ 'ਚ ਉਨ੍ਹਾਂ ਦੀ ਅਸਫਲਤਾ ਦੀ ਜਾਂਚ ਕਰਨ ਦੀ ਬਜਾਏ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਉਨ੍ਹਾਂ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਸੀ। ਉਨ੍ਹਾਂ ਕਿਹਾ, "ਹਾਲਾਂਕਿ, ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਸਿੰਥੀਆ ਨੇ ਮੇਰੇ ਨਾਲ ਰਹਿਮਾਨ ਮਲਿਕ ਵੱਲੋਂ ਬਲਾਤਕਾਰ ਕੀਤੇ ਜਾਣ ਬਾਰੇ ਕਦੇ ਗੱਲ ਨਹੀਂ ਕੀਤੀ।"

 


 

ਸਿੰਥੀਆ ਡੀ ਰਿਚੀ ਨੇ ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਵਿਰੁੱਧ ਫ਼ੇਸਬੁੱਕ ਲਾਈਵ ਰਾਹੀਂ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਸਿੰਥੀਆ ਨੇ ਕਿਹਾ ਸੀ ਕਿ ਪਾਕਿਸਤਾਨ ਪੀਪਲਜ਼ ਪਾਰਟੀ ਦੇ ਰਹਿਮਾਨ ਮਲਿਕ ਨੇ ਸਾਲ 2011 'ਚ ਆਪਣੀ ਰਿਹਾਇਸ਼ 'ਤੇ ਸ਼ਰਾਬ ਪੀਣ ਤੋਂ ਬਾਅਦ ਉਸ ਨਾਲ ਬਲਾਤਕਾਰ ਕੀਤਾ ਸੀ। ਸਿੰਥੀਆ ਨੇ ਫ਼ੇਸਬੁੱਕ ਲਾਈਵ 'ਤੇ ਕਿਹਾ, "ਮੈਨੂੰ ਲੱਗਿਆ ਸੀ ਕਿ ਵੀਜ਼ਾ 'ਤੇ ਕੋਈ ਮੀਟਿੰਗ ਹੋਣੀ ਹੈ। ਉੱਥੇ ਮੈਨੂੰ ਫੁੱਲ ਦਿੱਤੇ ਗਏ ਅਤੇ ਡ੍ਰਿੰਕ ਵੀ ਦਿੱਤੀ ਗਈ।" ਉਨ੍ਹਾਂ ਕਿਹਾ ਕਿ ਮੈਂ ਉਸ ਸਮੇਂ ਇਸ ਲਈ ਚੁੱਪ ਰਹੀ, ਕਿਉਂਕਿ ਉੱਥੇ ਉਨ੍ਹਾਂ ਦੀ ਸਰਕਾਰ ਸੀ ਅਤੇ ਅਜਿਹੇ 'ਚ ਮੇਰੀ ਕੌਣ ਮਦਦ ਕਰਦਾ?
 

ਇਸ ਤੋਂ ਇਲਾਵਾ ਸਿੰਥੀਆ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਅਤੇ ਇੱਕ ਹੋਰ ਮੰਤਰੀ 'ਤੇ ਵੀ ਦੋਸ਼ ਲਗਾਏ ਸਨ। ਉਨ੍ਹਾਂ ਕਿਹਾ ਸੀ ਕਿ ਦੋਵਾਂ ਆਗੂਆਂ ਨੇ ਉਨ੍ਹਾਂ ਨੂੰ ਸਰੀਰਕ ਤਸੀਹੇ ਦਿੱਤੇ ਸਨ। ਸਾਬਕਾ ਪ੍ਰਧਾਨ ਮੰਤਰੀ ਦੇ ਬੇਟੇ ਅਲੀ ਹੈਦਰ ਗਿਲਾਨੀ ਨੇ ਸਿੰਥੀਆ ਦੇ ਇਨ੍ਹਾਂ ਦੋਸ਼ਾਂ 'ਤੇ ਪਲਟਵਾਰ ਕੀਤਾ ਸੀ ਅਤੇ ਉਨ੍ਹਾਂ ਨੇ ਟਵਿੱਟਰ 'ਤੇ ਦੋਸ਼ਾਂ ਨੂੰ ਬਿਲਕੁਲ ਝੂਠਾ ਦੱਸਿਆ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Blogger Cynthia Ritchie said to me imran khan wanted to have sex with her claims Ali Saleem