ਭਾਰਤ ਅਤੇ ਪਾਕਿਸਤਾਨ ਵਿਚ ਮੌਜੂਦਾ ਹਾਲਾਤਾਂ ਦੇ ਚਲਦਿਆਂ ਭਾਰਤ ਨੂੰ ਜੈਸ਼ ਸਰਗਨਾ ਮਸੂਦ ਅਜਹਰ ਦੇ ਖਿਲਾਫ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਵਰਗੇ ਦੇਸ਼ਾਂ ਦਾ ਸਾਥ ਮਿਲਿਆ ਹੈ। ਤਿੰਨੇ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਪਰਿਸ਼ਦ ਵਿਚ ਜੈਸ਼ ਏ ਮੁਹੰਮਦ ਦੇ ਸਰਗਨਾ ਅੱਤਵਾਦੀ ਮਸੂਦ ਅਜਹਰ ਨੂੰ ਬਲੈਕ ਲਿਸਟ ਕਰਨ ਲਈ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਜੈਸ਼ ਏ ਮੁਹੰਮਦ ਨੇ ਕਸ਼ਮੀਰ ਵਿਚ ਸੀਆਰਪੀਐਫ ਉਤੇ ਹਮਲਾ ਕਰਵਾਇਆ ਸੀ।
Reuters: The United States, Britain and France proposed on Wednesday that the United Nations Security Council blacklist the head of Pakistan-based militant group Jaish-e-Mohammad, which said it attacked an Indian paramilitary convoy in Kashmir.
— ANI (@ANI) February 28, 2019
ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ 15 ਮੈਂਬਰੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਕਮੇਟੀ ਨੂੰ ਕਿਹਾ ਕਿ ਉਹ ਪਾਕਿ ਸਥਿਤ ਅੱਤਵਾਦੀ ਸਮੂਹ ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜਹਰ ਨੂੰ ਹਥਿਆਰ ਬੈਨ, ਵਿਸ਼ਵ ਯਾਤਰਾ ਉਤੇ ਰੋਕ ਅਤੇ ਸੰਪਤੀਆਂ ਨੂੰ ਫ੍ਰੀਜ ਕਰੇ।
ਜੈਸ਼ ਏ ਮੁਹੰਮਦ ਦੇ ਸਰਗਨਾ ਮਸੂਦ ਅਜਹਰ ਨੂੰ ਸੰਯੁਕਤ ਰਾਸ਼ਟਰ ਦੀ ਅੱਤਵਾਦੀ ਸੂਚੀ ਵਿਚ ਸ਼ਾਮਲ ਕਰਨ ਦਾ ਇਹ ਤੀਜਾ ਯਤਨ ਹੈ। ਇਸ ਤੋਂ ਪਹਿਲਾਂ ਚੀਨ ਦੋ ਵਾਰ ਸਾਲ 2016 ਅਤੇ ਸਾਲ 2017 ਵਿਚ ਅੱਤਵਾਦੀ ਮਸੂਦ ਅਜਹਰ ਉਪਰ ਬੈਨ ਲਗਾਉਣ ਨੂੰ ਲੈ ਕੇ ਰੋਡਾ ਅਟਕਾ ਚੁੱਕਿਆ ਹੈ। ਉਥੇ, ਅੱਤਵਾਦੀ ਸੰਗਠਨ ਨੇ ਸਾਲ 2001 ਵਿਚ ਖੁਦ ਨੂੰ ਅੱਤਵਾਦੀ ਸੂਚੀ ਵਿਚ ਸ਼ਮਾਲ ਕਰ ਲਿਆ ਸੀ। ਸੰਯੁਕਤ ਰਾਸ਼ਟਰ ਪਰਿਸ਼ਦ ਕੋਲ ਤਿੰਨ ਦੇਸ਼ਾਂ ਦੀ ਅਪੀਲ ਉਤੇ ਵਿਚਾਰ ਕਰਨ ਲਈ 10 ਦਿਨ ਹਨ।