ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਕਾਲ ਸੈਂਟਰ ਘੁਟਾਲਾ: ਕੁਝ ਭਾਰਤੀ ਵੀ ਫਸੇ ਕਾਨੂੰਨੀ ਸਿ਼ਕੰਜੇ `ਚ

ਅਮਰੀਕੀ ਕਾਲ ਸੈਂਟਰ ਘੁਟਾਲਾ: ਕੁਝ ਭਾਰਤੀ ਵੀ ਫਸੇ ਕਾਨੂੰਨੀ ਸਿ਼ਕੰਜੇ `ਚ

2,000 ਵਿਅਕਤੀਆਂ ਨੂੰ ਆਪਣਾ ਸਿ਼ਕਾਰ ਬਣਾਉਣ ਵਾਲੇ ਅਮਰੀਕੀ ਸੈਂਟਰ ਕਾਲ ਘੁਟਾਲੇ `ਚ 15 ਜਣੇ ਕਾਨੂੰਨੀ ਸਿ਼ਕੰਜੇ `ਚ ਫਸ ਗਏ ਹਨ; ਜਿਨ੍ਹਾਂ ਵਿਚੋਂ ਕੁਝ ਭਾਰਤੀ ਮੂਲ ਦੇ ਵਿਅਕਤੀ ਤੇ ਭਾਰਤ ਸਥਿਤ ਪੰਜ ਕਾਲ ਸੈਂਟਰ ਵੀ ਸ਼ਾਮਲ ਹਨ।


ਵੀਰਵਾਰ ਨੂੰ ਇਸ ਕਾਲ ਸੈਂਟਰ ਘੁਟਾਲੇ `ਚ ਕਾਰਵਾਈਕਰਦਿਆਂ ਪੁਲਿਸ ਨੇ ਅਮਰੀਕਾ `ਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਘੁਟਾਲੇ ਰਾਹੀਂ 2,000 ਤੋਂ ਵੱਧ ਲੋਕਾਂ ਨਾਲ 55 ਲੱਖ ਡਾਲਰ ਦੀ ਠੱਗੀ ਵੱਜੀ ਸੀ। ਇਹ ਜਾਣਕਾਰੀ ਅਮਰੀਕੀ ਨਿਆਂ ਵਿਭਾਗ ਵੱਲੋਂ ਇੱਕ ਪ੍ਰੈੱਸ ਬਿਆਨ ਰਾਹੀਂ ਦਿੱਤੀ ਗਈ।


ਭਾਰਤ ਦੇ ਪੰਜ ਕਾਲ ਸੈਂਟਰ ਵੀ ਇਸ ਘੁਟਾਲੇ `ਚ ਫਸ ਗਏ ਹਨ। ਜਿਹੜੇ ਸੱਤ ਵਿਅਕਤੀਆਂ ਖਿ਼ਲਾਫ਼ ਦੋਸ਼ ਲੱਗੇ ਹਨ, ਉਨ੍ਹਾਂ ਵਿੱਚ ਮੁਹੰਮਦ ਕਾਜਿ਼ਮ ਮੋਮਿਨ, ਪਲਕ ਕੁਮਾਰ ਪਟੇਲ, ਮੁਹੰਮਦ ਸੋਜ਼ਾਬ ਮੋਮਿਨ, ਡੇਵਿਨ ਬ੍ਰੈਡਫ਼ੋਰਡ ਪੋਪ, ਨਿਕੋਲਸ ਅਲੈਜ਼ਾਂਦਰ ਡੀਐਨੇ, ਡਰੂ ਕਾਇਲੇ ਰਿਗਿਨਜ਼ ਤੇ ਜੈਂਟਜ਼ ਪੈਰਿਸ਼ ਮਿਲਰ ਸ਼ਾਮਲ ਹਨ।


ਇਹ ਵਿਅਕਤੀ ਡਾਟਾ ਬ੍ਰੋਕਰਜ਼ ਤੇ ਹੋਰ ਸਰੋਤਾਂ ਤੋਂ ਜਾਣਕਾਰੀ ਲੈਂਦੇ ਸਨ। ਉਹ ਅਮਰੀਕੀ ਇੰਟਰਨਲ ਰੈਵੇਨਿਊ ਸਰਵਿਸ ਦੇ ਅਧਿਕਾਰੀ ਬਣ ਕੇ ਕਾਲ ਸੈਂਟਰਾਂ ਤੋਂ ਗੱਲ ਕਰਦੇ ਸਨ। ਭਾਰਤੀ ਸੂਬੇ ਗੁਜਰਾਤ ਦੇ ਅਹਿਮਦਾਬਾਦ ਸਥਿਤ ਕਾਲ ਸੈਂਟਰਾਂ ਦੀ ਇੱਕ ਲੜੀ ਇਸ ਘੁਟਾਲੇ ਵਿੱਚ ਕਥਿਤ ਤੌਰ `ਤੇ ਸ਼ਾਮਲ ਦੱਸੀ ਜਾ ਰਹੀ ਹੈ। ਉਹ ਤਨਖ਼ਾਹ ਮਿਲਣ ਵਾਲੇ ਦਿਨ ਤਨਖ਼ਾਹ ਦੀ ਕਿਸ਼ਤ ਲੈਣ ਵਾਲੀ ਕੰਪਨੀ ਦੇ ਅਧਿਕਾਰੀ ਬਣ ਜਾਂਦੇ ਸਨ। ਫਿਰ ਉਹ ਆਪਣੇ ਸਿ਼ਕਾਰ ਵਿਅਕਤੀ ਨੂੰ ਧਮਕੀ ਦਿੰਦੇ ਸਨ ਕਿ ਜੇ ਉਸ ਨੇ ਅੱਜ ਹੁਣੇ ਹੀ ਇਸ ਅਖੌਤੀ ਸਰਕਾਰੀ ਖਾਤੇ ਵਿੱਚ ਕਿਸ਼ਤ ਜਾਂ ਕਿਸੇ ਬਕਾਇਆ ਟੈਕਸ ਦੀ ਰਕਮ ਜਮ੍ਹਾ ਨਾ ਕਰਵਾਈ, ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਜਾਂ ਜੇਲ੍ਹ ਭੇਜ ਦਿੱਤਾ ਜਾਵੇਗਾ ਤੇ ਜਾਂ ਭਾਰੀ ਟੈਕਸ ਲਾ ਦਿੱਤੇ ਜਾਣਗੇ।


ਭਾਰਤ ਦੇ ਜਿਹੜੇ ਪੰਜ ਕਾਲ ਸੈਂਟਰ ਇਸ ਅਮਰੀਕੀ ਕਾਲ ਸੈਂਟਰ ਘੁਟਾਲ਼ੇ `ਚ ਫਸ ਗਏ ਹਨ; ਉਨ੍ਹਾਂ ਦੇ ਨਾਂਅ ਇਸ ਪ੍ਰਕਾਰ ਹਨ: ਐਕਸੇਲੈਂਟ ਸਾਲਿਯੂਸ਼ਨਜ਼ ਬੀਪੀਓ, ਏਡੀਐੱਨ ਇਨਫ਼ੋਟੈਕ ਪ੍ਰਾਈਵੇਟ ਲਿਮਿਟੇਡ, ਇਨਫ਼ੋਏਸ ਬੀਪੀਓ ਸਾਲਿਯੂਸ਼ਨਜ਼ ਪ੍ਰਾਈਵੇਟ ਲਿਮਿਟੇਡ, ਐਡੋਰ ਇਨਫ਼ੋਸੋਰਸ ਇਨਕ. ਤੇ ਜਿ਼ਊਰਿਕ ਬੀਪੀਓ ਸਰਵਿਸੇਜ਼ ਪ੍ਰਾਈਵੇਟ ਲਿਮਿਟੇਡ।


ਇਸ ਮਾਮਲੇ `ਚ ਫਸੇ ਹੋਰ ਵਿਅਕਤੀਆਂ ਦੇ ਨਾਂਅ ਇਸ ਪ੍ਰਕਾਰ ਹਨ: ਸ਼ੈਲੇਸ਼ ਕੁਮਾਰ ਸ਼ਰਮਾ, ਦਲੀਪ ਕੁਮਾਰ ਕੋਡਵਿਨੀ, ਰਾਧਿਸ਼ਰਾਜ ਨਟਰਾਜਨ, ਸ਼ੁਭਮ ਸ਼ਰਮਾ, ਨੀਰਵ ਜਨਕਭਾਈ ਪਾਂਚਾਲ, ਅਥਰ ਪਰਵੇਜ਼ ਮਨਸੂਰੀ, ਮੁਹੰਮਦ ਸਮੀਰ ਮੈਮਨ ਤੇ ਰੌਡ੍ਰਿਗੋ ਲਿਓਨ-ਕੈਸਟਿਲੋ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Call Centre Scam some Indians are also indicted