ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰਜ਼ੀਆਂ `ਚ ਗ਼ਲਤੀ ਹੋਣ `ਤੇ ਅਮਰੀਕਾ ਹੁਣ ਨਹੀਂ ਦੇਵੇਗਾ ਵੀਜ਼ਾ ਤੇ ਗ੍ਰੀਨ ਕਾਰਡ

ਅਰਜ਼ੀਆਂ `ਚ ਗ਼ਲਤੀ ਹੋਣ `ਤੇ ਅਮਰੀਕਾ ਹੁਣ ਨਹੀਂ ਦੇਵੇਗਾ ਵੀਜ਼ਾ ਤੇ ਗ੍ਰੀਨ ਕਾਰਡ

ਜੇ ਕਿਸੇ ਵੀਜ਼ਾ ਜਾਂ ਗ੍ਰੀਨ ਕਾਰਡ ਅਰਜ਼ੀ, ਪਟੀਸ਼ਨ ਜਾਂ ਬੇਨਤੀ-ਪੱਤਰ ਵਿੱਚ ਕਿਤੇ ਕੋਈ ਗ਼ਲਤੀ ਹੋਵੇਗੀ, ਤਾਂ ਅਮਰੀਕੀ ਅਧਿਕਾਰੀ ਉਨ੍ਹਾਂ ਨੂੰ ਤੁਰੰਤ ਰੱਦ ਕਰ ਸਕਣਗੇ। ਜੇ ਕਿਸੇ ਅਰਜ਼ੀ ਨਾਲ ਕਿਤੇ ਇੱਕ ਵੀ ਦਸਤਾਵੇਜ਼ ਨਹੀਂ ਲੱਗਿਆ ਹੋਵੇਗਾ, ਤਾਂ ਉਸ ਦਾ ਹਸ਼ਰ ਵੀ ਇਹੋ ਹੋਵੇਗਾ ਅਤੇ ਬਿਨੈਕਾਰ ਨੂੰ ਆਪਣੀ ਗ਼ਲਤੀ ਦਰੁਸਤ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ; ਫਿਰ ਚਾਹੇ ਕੋਈ ਐੱਚ-1 ਬੀ ਵੀਜ਼ਾ ਬਿਨੈਕਾਰ ਹੋਵੇ ਤੇ ਚਾਹੇ ਕੋਈ ਹੋਰ।


ਇਹ ਨਿਯਮ ਹੁਣ ਸਾਰਿਆਂ `ਤੇ ਲਾਗੂ ਹੋਵੇਗਾ; ਭਾਵੇਂ ਕੋਈ ਪੀਆਰ ਦੇ ਆਧਾਰ `ਤੇ ਅਮਰੀਕਾ `ਚ ਰਹਿ ਰਿਹਾ ਹੈ ਜਾਂ ਕੋਈ ਆਰਜ਼ੀ ਤੌਰ `ਤੇ ਰਹਿ ਰਿਹਾ ਹੈ ਤੇ ਚਾਹੇ ਕੋਈ ਨਾਨ-ਇਮੀਗ੍ਰਾਂਟ ਵਜੋਂ ਕੰਮ ਕਰ ਰਿਹਾ ਹੈ ਜਾਂ ਕੋਈ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦੇ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਹਰ ਸਾਲ 9,800 ਭਾਰਤੀ ਹਰ ਸਾਲ ਗ੍ਰੀਨ ਕਾਰਡ ਲਈ ਅਰਜ਼ੀਆਂ ਦਿੰਦੇ ਹਨ।


ਹਰ ਸਾਲ 70 ਲੱਖ ਅਰਜ਼ੀਆਂ ਇਮੀਗ੍ਰੇਸ਼ਨ ਵਿਭਾਗ ਕੋਲ ਆਉਂਦੀਆਂ ਹਨ ਤੇ ਉਨ੍ਹਾਂ ਬਾਰੇ ਕੋਈ ਨਾ ਕੋਈ ਫ਼ੈਸਲਾ ਲਿਆ ਜਾਂਦਾ ਹੈ। ਹੁਣ ਤਾਜ਼ਾ ਫ਼ੈਸਲੇ ਦਾ ਅਸਰ ਇਮੀਗ੍ਰੇਸ਼ਨ ਵਕੀਲਾਂ, ਕਾਰਕੁੰਨਾਂ ਤੇ ਆਮ ਪ੍ਰਵਾਸੀਆਂ `ਤੇ ਪਵੇਗਾ। ਮਾਹਿਰਾਂ ਅਨੁਸਾਰ ਇਸ ਨਵੀਂ ਤਬਦੀਲੀ ਨਾਲ ਸਾਰੀ ਕਾਰਜ-ਵਿਧੀ ਕੁਝ ਮਹਿੰਗੀ, ਲੰਮੇਰੀ ਹੋ ਜਾਵੇਗੀ ਤੇ ਹੋ ਸਕਦਾ ਹੈ ਕਿ ਕੋਈ ਇਸ ਕਾਨੂੰਨ ਕਾਰਨ ਡੀਪੋਰਟ ਵੀ ਹੋ ਜਾਵੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US can reject Visa and Green Card applications