ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਦੇ ਦੋ ਤਾਕਤਵਰ ਮੁਲਕਾਂ ’ਚ ਮੁੜ ਹੋਣ ਲੱਗੀ ਵਪਾਰਕ ਮੁਲਾਕਾਤ

ਦੁਨੀਆ ਦੇ ਦੋ ਵੱਡੇ ਤੇ ਤਾਕਤਵਰ ਮੁਲਦ ਚੀਨ ਅਤੇ ਅਮਰੀਕਾ ਵਿਚਾਲੇ ਵਪਾਰਕ ਜੰਗ ਨੂੰ ਸਮਾਪਤ ਕਰਨ ਲਈ ਚਲ ਰਹੀ ਗੱਲਬਾਤ ਦੇ ਦੋ ਮਹੀਨਿਆਂ ਪਹਿਲਾਂ ਅਸਫਲ ਹੋਣ ਮਗਰੋਂ ਦੋਨੇਂ ਪੱਖ ਮੰਗਲਵਾਰ ਨੂੰ ਮੁੜ ਤੋਂ ਗੱਲਬਾਤ ਸ਼ੁਰੂ ਕਰਨਗੇ।

 

ਦੋਨਾਂ ਮੁਲਕਾਂ ਵਿਚਾਲੇ ਵਪਾਰ ਤਣਾਅ ਦਾ ਅਸਰ ਵਿਸ਼ਵ ਵਪਾਰ ’ਤੇ ਵੀ ਪਿਆ ਹੈ। ਮਈ ਚ ਦੋਨਾਂ ਦੇ ਵਿਚਾਲੇ ਵਪਾਰ ਤਣਾਅ ਨੂੰ ਖਤਮ ਕਰਨ ਲਈ ਚੱਲ ਰਹੀ ਗੱਲਬਾਤ ਅਸਫਲ ਰਹੀ ਸੀ।

 

ਚੀਨ ਦੀ ਤਕਨਾਲਜੀ ਕੰਪਨੀ ਹੁਵਾਵੇ ’ਤੇ ਅਮਰੀਕਾ ਦੁਆਰਾ ਲਗਾਈਆਂ ਗਈਆਂ ਸਖਤ ਪਾਬੰਦੀਆਂ ਮਗਰੋਂ ਦੋਨਾਂ ਵਿਚਾਲੇ ਤਣਾਅ ਨਾਲ ਹਾਲਾਤ ਵਿਗੜੇ ਹਨ। ਅਜਿਹੇ ਚ ਬਾਜ਼ਾਰ ਬਾਰੇ ਗੱਲਬਾਤ ਮੁੜ ਸ਼ੁਰੂ ਹੋਣ ਤੇ ਵੀ ਮੁੱਦੇ ਹੱਲ ਹੋਣ ਦੀ ਉਮੀਦ ਘੱਟ ਹੈ।

 

ਅਮਰੀਕਾ ਵਲੋਂ ਵਿੱਤ ਮੰਤਰੀ ਸਟੀਵਨ ਮਨੂਚਿਨ ਅਤੇ ਅਮਰੀਕਾ ਦੇ ਵਪਾਰਕ ਪ੍ਰਧਾਨ ਰਾਬਟ ਲਾਇਟਾਇਜ਼ਰ ਦੀ ਚੀਨ ਦੇ ਆਪਣੇ ਹਮਰੁਤਬਾਬਰ ਦੇ ਨਾਲ ਸੰਘਾਈ ਚ ਮੰਗਲਵਾਰ-ਬੁੱਧਵਾਰ ਨੂੰ ਗੱਲਬਾਤ ਹੋਣੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US china talks will start again on tuesday