ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ-ਚੀਨ ਵਿਚਾਲੇ 18 ਮਹੀਨਿਆਂ ਮਗਰੋਂ ਵਪਾਰਕ-ਜੰਗ ਦਾ ਤਣਾਅ ਖਤਮ

ਅਮਰੀਕਾ ਅਤੇ ਚੀਨ ਨੇ ਪਿਛਲੇ 18 ਮਹੀਨਿਆਂ ਤੋਂ ਚੱਲ ਰਹੇ ਵਪਾਰਕ-ਯੁੱਧ ਨੂੰ ਖਤਮ ਕਰਨ ਦੀ ਦਿਸ਼ਾ ਪਹਿਲਾ ਕਦਮ ਚੁੱਕਿਆ ਦੋਵਾਂ ਦੇਸ਼ਾਂ ਨੇ ਬੁੱਧਵਾਰ ਨੂੰ ਵਪਾਰ ਸਮਝੌਤੇ ਦੇ ਪਹਿਲੇ ਪੜਾਅ 'ਤੇ ਹਸਤਾਖਰ ਕੀਤੇ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਪਿਛਲੇ ਸਾਲ ਦਸੰਬਰ ਵਿਚ ਵਪਾਰਕ ਸਮਝੌਤਿਆਂ ਵੱਲ ਵਧਣ ਦਾ ਫੈਸਲਾ ਕੀਤਾ ਸੀ

 

ਸਮਝੌਤੇ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ ਅਮਰੀਕਾ ਨੇ ਚੀਨ ਤੋਂ ਆਯਾਤ ਕੀਤੇ ਗਏ ਸਮਾਨ ਉੱਤੇ ਲਗਾਏ ਕੁਝ ਨਵੇਂ ਟੈਰਿਫਾਂ ਵਾਪਸ ਲੈਣ ਦੀ ਘੋਸ਼ਣਾ ਕੀਤੀ ਹੈ, ਜਦੋਂਕਿ ਚੀਨ ਬਦਲੇ ਅਮਰੀਕਾ ਤੋਂ ਵਧੇਰੇ ਖੇਤੀ ਉਤਪਾਦਾਂ ਦੀ ਖਰੀਦ ਕਰੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਚੀਨ ਨਾਲ ਗੱਲਬਾਤ ਦਾ ਦੂਜਾ ਪੜਾਅ ਜਲਦੀ ਹੀ ਸ਼ੁਰੂ ਹੋ ਜਾਵੇਗਾ

 

ਗੱਲਬਾਤ ਦੇ ਪਹਿਲੇ ਪੜਾਅ ਦੇ ਲਾਗੂ ਹੁੰਦੇ ਹੀ ਦੋਵੇਂ ਦੇਸ਼ ਦੂਜੇ ਪੜਾਅ ਵੱਲ ਵਧਣਗੇ ਉਸ ਸਮੇਂ ਤੱਕ ਸੈਂਕੜੇ ਅਰਬਾਂ ਡਾਲਰ ਦੇ ਚੀਨੀ ਦਰਾਮਦਾਂ 'ਤੇ ਟੈਰਿਫ ਪਹਿਲਾਂ ਦੀ ਤਰ੍ਹਾਂ ਹੀ ਰਹੇਗਾ। ਉਨ੍ਹਾਂ ਕਿਹਾ ਕਿ ਜਿਵੇਂ ਹੀ ਦੂਜੇ ਪੜਾਅ ਲਈ ਸਹਿਮਤੀ ਬਣ ਜਾਂਦੀ ਹੈ, ਅਸੀਂ ਵਾਧੂ ਟੈਰਿਫ ਵਾਪਸ ਲੈ ਲਵਾਂਗੇ

 

ਉਨ੍ਹਾਂ ਨੇ ਸਮਝੌਤੇ ਨੂੰ ਇਤਿਹਾਸਕ ਕਰਾਰ ਦਿੱਤਾ ਚੀਨ ਅਗਲੇ ਦੋ ਸਾਲਾਂ 200 ਬਿਲੀਅਨ ਡਾਲਰ ਤੋਂ ਵੱਧ ਦੇ ਅਮਰੀਕੀ ਸਮਾਨ ਦੀ ਦਰਾਮਦ ਕਰੇਗਾ। ਇਸ ਚੋਂ 50 ਅਰਬ ਡਾਲਰ ਦੇ ਖੇਤੀਬਾੜੀ ਉਤਪਾਦ, 75 ਅਰਬ ਡਾਲਰ ਉਤਪਾਦਨ ਉਤਪਾਦ ਅਤੇ 50 ਅਰਬ ਡਾਲਰ ਦਾ ਊਰਜਾ ਸੈਕਟਰ ਤੋਂ ਹੋਵੇਗਾ ਸਮਝੌਤੇ ਦੌਰਾਨ ਚੀਨੀ ਉਪ ਪ੍ਰਧਾਨ ਮੰਤਰੀ ਲਿਯੂ ਹੀ ਅਤੇ ਹੋਰ ਅਧਿਕਾਰੀ ਮੌਜੂਦ ਸਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US-China tension over trade war after 18 months