ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਨੂੰ ਚੀਨ ਦੀ ਲੋੜ ਨਹੀਂ ਹੈ : ਡੋਨਾਲਡ ਟਰੰਪ

ਸਾਨੂੰ ਚੀਨ ਦੀ ਲੋੜ ਨਹੀਂ ਹੈ : ਡੋਨਾਲਡ ਟਰੰਪ

ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਜਿੰਗ ਉਤੇ ਹਮਲਾ ਬੋਲਦੇ ਹੋਏ ਚੀਨ ਵੱਲੋਂ ਨਵੇਂ ਡਿਊਟੀ ਲਗਾਉਣ ਦੀ ਯੋਜਨਾ ਉਤੇ ਤੁਰੰਤ ਜਵਾਬੀ ਕਾਰਵਾਈ ਦਾ ਸੰਕਲਪ ਲਿਆ। ਟਰੰਪ ਨੇ ਅਮਰੀਕੀ ਕੰਪਨੀਆਂ ਨੂੰ ਚੀਨ ਛੱਡਣ ਨੂੰ ਵੀ ਕਿਹਾ।

 

ਟਰੰਪ ਨੇ ਕਿਹਾ ਕਿ ਸਾਨੂੰ ਚੀਨ ਦੀ ਲੋੜ ਨਹੀਂ ਹੈ। ਜੇਕਰ ਇਮਾਨਦਾਰੀ ਨਾਲ ਕਹੂੰ ਤਾਂ ਅਸੀਂ ਉਨ੍ਹਾਂ ਤੋਂ ਬਿਨਾਂ ਵਧੀਆ ਹੋਵਾਂਗੇ। ਵਪਾਰ ਯੁਧ ਪਹਿਲਾਂ ਹੀ ਅਮਰੀਕਾ ਦੀ ਪ੍ਰਗਤੀ ਦੀ ਰਫਤਾਰ ਘੱਟ ਕਰ ਚੁੱਕਿਆ ਹੈ ਅਤੇ ਵਿਸ਼ਵ ਅਰਥਵਿਵਸਥਾ ਨੂੰ ਕਮਜੋਰ ਕੀਤਾ ਹੈ ਅਤੇ ਸ਼ੇਅਰ ਬਾਜ਼ਾਰਾਂ ਦੀ ਵੀ ਹਾਲਾਤ ਖਰਾਬ ਕੀਤੀ ਹੈ।

 

ਟਰੰਪ ਨੇ ਕਿਹਾ ਕਿ ਸਾਡੇ ਦੇਸ਼ ਨੂੰ ਐਨੇ ਸਾਲਾਂ ਵਿਚ ਚੀਨ ਵਿਚ ਖਰਬਾਂ ਡਾਲਰਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਇਕ ਸਾਲ ਵਿਚ ਅਰਬਾਂ ਡਾਲਰਾਂ ਦੀ ਕੀਮਤ ਉਤੇ ਸਾਡੀ ਬੌਧਿਕ ਸੰਪਦਾ ਨੂੰ ਚੋਰੀ ਕੀਤਾ ਹੈ ਅਤੇ ਉਹ ਇਹ ਜਾਰੀ ਰੱਖਣਾ ਚਾਹੁੰਦੇ ਹਨ, ਪ੍ਰੰਤੂ ਮੈਂ ਇਹ ਨਹੀਂ ਹੋਣ ਦੇਵਾਂਗਾ।

 

ਉਨ੍ਹਾਂ ਕਿਹਾ ਕਿ ਸਾਡੀ ਮਹਾਨ ਅਮਰੀਕੀ ਕੰਪਨੀਆਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਚੀਨ ਦਾ ਵਿਕਲਪ ਦੇਖਣਾ ਸ਼ੁਰੂ ਕਰ ਦੇਣ ਅਤੇ ਉਹ ਵਾਪਸ ਦੇਸ਼ ਆਉਣ ਦਾ ਵੀ ਵਿਕਲਪ ਰੱਖਣ ਅਤੇ ਅਮਰੀਕਾ ਵਿਚ ਆਪਣੇ ਉਤਪਾਦ ਬਣਾਉਣ। ਇਸ ਤੋਂ ਪਹਿਆਂ ਚੀਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਅਮਰੀਕਾ ਤੋਂ ਆਯਾਤ ਕੀਤੇ ਜਾਣ ਵਾਲੇ 75 ਅਰਬ ਡਾਲਰ ਦੇ ਉਤਪਾਦਾਂ ਉਤੇ ਦਸ ਫੀਸਦੀ ਦਾ ਜਵਾਬ ਡਿਊਟੀ ਲਗਾਉਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US-China trade war: Donald Trump said we do not need China