ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਦੇ ਕੌਲਿਨ ਬਣੇ ਇਕੱਲੇ ਅੰਟਾਰਕਟਿਕਾ ਪਾਰ ਕਰਨ ਵਾਲੇ ਪਹਿਲੇ ਵਿਅਕਤੀ

ਅਮਰੀਕਾ ਦੇ ਕੌਲਿਨ ਬਣੇ ਇਕੱਲੇ ਅੰਟਾਰਕਟਿਕਾ ਪਾਰ ਕਰਨ ਵਾਲੇ ਪਹਿਲੇ ਵਿਅਕਤੀ

ਅਮਰੀਕਾ ਦਾ ਇੱਕ ਜਾਂਬਾਜ਼ ਕੌਲਿਨ ਓਬ੍ਰੈਡੀ ਕਿਸੇ ਵੀ ਤਰ੍ਹਾਂ ਦੀ ਮਦਦ ਦੇ ਬਗ਼ੈਰ ਅੰਟਾਰਕਟਿਕਾ (ਧਰਤੀ ਦਾ ਦੱਖਣੀ ਧਰੁਵ) ਪਾਰ ਕਰਨ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ।  33 ਸਾਲਾ ਕੌਲਿਨ ਨੇ ਉੱਤਰ ਤੋਂ ਦੱਖਣ ਤੱਕ ਬਰਫ਼ਾਨੀ ਚਾਦਰ ਨਾਲ ਢਕੇ ਇਸ ਮਹਾਂਦੀਪ ਦੀ 1,600 ਕਿਲੋਮੀਟਰ ਦੀ ਯਾਤਰਾ ਮੁਕੰਮਲ ਕਰਨ ਵਿੱਚ 54 ਦਿਨ ਲੱਗੇ।

 

ਆਖ਼ਰੀ 77.5 ਮੀਲ ਦੀ ਯਾਤਰਾ 32 ਘੰਟਿਆਂ `ਚ ਮੁਕੰਮਲ ਕਰਨ ਤੋਂ ਬਾਅਦ ਓਬ੍ਰੈਡੀ ਨੇ ਇੰਸਟਾਗ੍ਰਾਮ `ਤੇ ਇੱਕ ਪੋਸਟ ਵਿੱਚ ਲਿਖਿਆ,`ਮੈਂ ਇਕੱਲਿਆਂ ਅੰਟਾਰਕਟਿਕਾ ਮਹਾਂਦੀਪ ਨੂੰ ਪਾਰ ਕਰਨ ਵਾਲਾ ਇਤਿਹਾਸ `ਚ ਪਹਿਲਾ ਵਿਅਕਤੀ ਬਣਨ ਦਾ ਆਪਣਾ ਟੀਚਾ ਹਾਸਲ ਕਰ ਲਿਆ ਹੈ।`


ਕੌਲਿਨ ਨੇ ਲਿਖਿਆ ਕਿ ਆਖ਼ਰੀ 32 ਘੰਟੇ ਉਨ੍ਹਾਂ ਦੀ ਜਿ਼ੰਦਗੀ ਦੇ ਸਭ ਤੋਂ ਵੱਧ ਚੁਣੌਤੀ ਭਰੇ ਰਹੇ ਪਰ ਨਾਲ ਉਹ ਇਸ ਯਾਤਰਾ ਦੇ ਸਭ ਤੋਂ ਵਧੀਆ ਛਿਣ ਵੀ ਸਿੱਧ ਹੋਏ।  ਓਬ੍ਰੈਡੀ ਅਤੇ ਇੰਗਲੈਂਡ ਦੇ ਫ਼ੌਜੀ ਕੈਪਟਨ ਲੁਈਸ ਰੱਡ (49) ਨੇ ਤਿੰਨ ਨਵੰਬਰ ਨੂੰ ਅੰਟਾਰਕਟਿਕਾ ਪਾਰ ਕਰਨ ਦੀ ਯਾਤਰਾ ਸ਼ੁਰੂ ਕੀਤੀ ਸੀ।

 

ਓਬ੍ਰੈਡੀ ਬੁੱਧਵਾਰ ਨੂੰ ਪ੍ਰਸ਼ਾਂਤ ਮਹਾਂਸਾਗਰ `ਤੇ ਰਾੱਸ ਆਈਸ ਸ਼ੈਲਫ਼ `ਤੇ ਪੁੱਜੇ। ਰੱਡ ਉਸ ਤੋਂ ਇੱਕ ਜਾਂ ਦੋ ਦਿਨ ਪਿੱਛੇ ਚੱਲ ਰਹੇ ਹਨ। ਸਾਲ 2016 `ਚ ਇੰਗਲੈਂਡ ਦੇ ਇੱਕ ਫ਼ੌਜੀ ਅਧਿਕਾਰੀ ਲੈਫ਼ਟੀਨੈਂਟ ਕਰਨਲ ਹੈਨਰੀ ਬੋਰਸਲੀ ਨੇ ਵੀ ਇੰਝ ਹੀ ਇਕੱਲਿਆਂ ਅੰਟਾਰਕਟਿਕਾ ਪਾਰ ਕਰਨ ਦਾ ਜਤਨ ਕੀਤਾ ਸੀ ਪਰ ਤਦ ਇਸ ਚੱਕਰ `ਚ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Collin crosses Antarctica alone