ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ 'ਚ ਕੋਰੋਨਾ ਨੇ ਬੀਤੇ 24 ਘੰਟੇ 'ਚ 1883 ਲੋਕਾਂ ਦੀ ਜਾਨ ਲਈ, ਕੁਲ ਮਾਮਲੇ 11.31 ਲੱਖ ਤੋਂ ਵੱਧ

ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦੀ ਲਾਗ ਪੂਰੀ ਦੁਨੀਆ 'ਚ ਕਹਿਰ ਮਚਾ ਰਹੀ ਹੈ। ਅਮਰੀਕਾ 'ਚ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਪਿਛਲੇ ਕਈ ਦਿਨਾਂ ਤੋਂ ਰੁਕਣ ਦਾ ਨਾਂਅ ਨਹੀਂ ਲੈ ਰਹੀ। ਅਮਰੀਕਾ 'ਚ ਪਿਛਲੇ 24 ਘੰਟੇ 'ਚ ਕੋਰੋਨਾ ਕਾਰਨ 1800 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
 

ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਅੰਕੜਿਆਂ 'ਤੇ ਨਜ਼ਰ ਰੱਖਣ ਵਾਲੀ ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਪਿਛਲੇ 24 ਘੰਟੇ ਵਿੱਚ ਅਮਰੀਕਾ 'ਚ 1,883 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਦੇਸ਼ 'ਚ ਮਰਨ ਵਾਲਿਆਂ ਦੀ ਗਿਣਤੀ 64,804 ਹੋ ਗਈ ਹੈ। ਅਮਰੀਕਾ 'ਚ ਹੁਣ ਤਕ ਕੋਰੋਨਾ ਵਾਇਰਸ ਦੇ 11,31,280 ਪਾਜ਼ੀਟਿਵ ਲੋਕ ਸਾਹਮਣੇ ਆ ਚੁੱਕੇ ਹਨ।
 

ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਕੋਰੋਨਾ ਵਾਇਰਸ (ਕੋਵਿਡ-19) ਵਿਰੁੱਧ ਜਵਾਬੀ ਕਾਰਵਾਈ ਤਹਿਤ ਚੀਨ 'ਤੇ ਨਵੀਂ ਕਸਟਮ ਡਿਊਟੀ ਲਗਾ ਸਕਦਾ ਹੈ। ਵ੍ਹਾਈਟ ਹਾਊਸ 'ਚ ਟਰੰਪ ਨੇ ਪ੍ਰੈੱਸ ਬ੍ਰੀਫਿੰਗ ਦੌਰਾਨ ਵਾਇਰਸ ਦੇ ਫੈਲਣ ਕਾਰਨ ਅਮਰੀਕਾ ਵੱਲੋਂ ਚੀਨ ਨੂੰ ਦਿੱਤੇ ਗਏ ਕਰਜ਼ੇ ਨੂੰ ਰੱਦ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਕਿ ਮੈਂ ਇਸ ਨੂੰ ਵੱਖਰੇ ਤਰੀਕੇ ਨਾਲ ਕਰ ਸਕਦਾ ਹਾਂ। ਮੈਂ ਇੱਕ ਹੀ ਕੰਮ ਕਰ ਸਕਦਾ ਹਾਂ, ਉਹ ਹੈ ਵੱਧ ਪੈਸੇ ਲਈ ਨਵੇਂ ਟੈਕਸ ਲਗਾਉਣਾ।
 

ਅਮਰੀਕਾ ਸੂਬਿਆਂ 'ਚ ਲੌਕਡਾਊਨ 17 ਤੋਂ 24 ਮਾਰਚ ਵਿਚਕਾਰ ਲਾਗੂ ਹੋਇਆ ਸੀ। ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਕਿਹਾ, "ਮੈਨੂੰ ਦੱਸਿਆ ਗਿਆ ਕਿ 35 ਸੂਬਿਆਂ ਨੇ ਕੰਮਕਾਜ ਦੁਬਾਰਾ ਸ਼ੁਰੂ ਕਰਨ ਲਈ ਰਸਮੀ ਯੋਜਨਾਵਾਂ ਜਾਰੀ ਕੀਤੀਆਂ ਹਨ। ਟੈਕਸਾਸ, ਮੈਨੇ, ਅਲਬਾਮਾ, ਟੈਨੇਸੀ ਜਿਹੇ ਸੂਬਿਆਂ 'ਚ ਸ਼ੁੱਕਰਵਾਰ ਨੂੰ ਲੌਕਡਾਊਨ ਖਤਮ ਹੋ ਗਿਆ। ਫਲੋਰਿਡਾ, ਅਰਕੰਸਾਸ ਦੇ ਨਾਲ ਕੈਲੇਫ਼ੋਰਨੀਆ ਦੇ ਕੁਝ ਖੇਤਰ 4 ਮਈ ਤੋਂ ਖੁੱਲ੍ਹ ਜਾਣਗੇ। ਜਾਰਜੀਆ, ਓਕਲਾਹੋਮਾ ਨੇ ਢਿੱਲ ਦੇ ਦਿੱਤੀ ਹੈ। ਐਰੀਜ਼ੋਨਾ, ਕਨੈਕਟੀਕਟ, ਡੇਲਾਵੇਅਰ, ਇਲੀਨੋਇਸ, ਮੈਸੇਚਿਊਸੇਟਸ ਜਿਹੇ ਸੂਬਿਆਂ ਦੇ 15 ਮਈ ਤੋਂ ਪਹਿਲਾਂ ਖੁੱਲ੍ਹਣ ਦੀ ਉਮੀਦ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Coronavirus Cases are more than 11 lakhs and 1883 deaths in last 24 hours