ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਾਰਨ ਅਮਰੀਕਾ 'ਚ ਹਾਹਾਕਾਰ ; ਡੇਢ ਲੱਖ ਤੋਂ ਵੱਧ ਲੋਕ ਪੀੜਤ

ਚੀਨ ਦੇ ਵੁਹਾਨ ਤੋਂ ਫ਼ੈਲਿਆ ਕੋਰੋਨਾ ਵਾਇਰਸ ਅਮਰੀਕਾ 'ਚ ਤਬਾਹੀ ਮਚਾ ਰਿਹਾ ਹੈ। ਅਮਰੀਕਾ 'ਚ ਕੋਰੋਨਾ ਨਾਲ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਡੇਢ ਲੱਖ ਨੂੰ ਪਾਰ ਕਰ ਗਈ ਹੈ ਅਤੇ 3000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਭਰ 'ਚ 7,85,777 ਲੋਕ ਇਸ ਦੀ ਲਪੇਟ 'ਚ ਆ ਚੁੱਕੇ ਹਨ ਅਤੇ 37,815 ਲੋਕਾਂ ਦੀ ਮੌਤ ਹੋ ਚੁੱਕੀ ਹੈ।
 

ਅਮਰੀਕਾ 'ਚ ਸੋਮਵਾਰ ਨੂੰ ਘੱਟੋ-ਘੱਟ 540 ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇਹ ਅੰਕੜਾ 3165 'ਤੇ ਪਹੁੰਚ ਗਿਆ ਹੈ। ਇੱਥੇ 1,64,253 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ ਹਨ। ਇਨ੍ਹਾਂ 'ਚੋਂ 5506 ਲੋਕ ਠੀਕ ਹੋ ਚੁੱਕੇ ਹਨ।
 

ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ 'ਚ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ 10 ਲੱਖ ਤੋਂ ਵੱਧ ਅਮਰੀਕੀਆਂ ਦੀ ਕੋਰੋਨਾ ਜਾਂਚ ਹੋ ਚੁੱਕੀ ਹੈ। ਇਹ ਕੁੱਲ ਆਬਾਦੀ ਦਾ ਸਿਰਫ਼ ਤਿੰਨ ਫ਼ੀਸਦੀ ਹੈ। ਨਿਊਯਾਰਕ 'ਚ ਕੋਰੋਨਾ ਨਾਲ ਨਜਿੱਠਣ ਲਈ 68 ਬੈਡਾਂ ਵਾਲੇ ਹਸਪਤਾਲ ਦੀ ਉਸਾਰੀ ਦਾ ਕੰਮ ਐਤਵਾਰ ਤੋਂ ਸ਼ੁਰੂ ਹੋ ਗਿਆ।
 

ਕੋਰੋਨਾ ਵਾਇਰਸ ਨਾਲ ਅਮਰੀਕਾ ਹੀ ਨਹੀਂ, ਯੂਰਪੀ ਦੇਸ਼ਾਂ 'ਚ ਵੀ ਹਾਹਾਕਾਰ ਮਚੀ ਹੋਈ ਹੈ। ਯੂਰਪ 'ਚ ਇਸ ਮਹਾਂਮਾਰੀ ਨਾਲ 25,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ 'ਚ ਕੋਰੋਨਾ ਨਾਲ ਸੱਭ ਤੋਂ ਵੱਧ 11,591 ਤੋਂ ਵੱਧ ਮੌਤਾਂ ਹੋਈਆਂ ਹਨ। ਇਟਲੀ 'ਚ ਕੋਰੋਨਾ ਪਾਜੀਟਿਵ ਕੁਲ ਗਿਣਤੀ 1,01,739 ਹੋ ਗਈ ਹੈ। ਦੂਜੇ ਪਾਸੇ ਸਪੇਨ 'ਚ 7,340 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ।
 

ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਦੇਸ਼ 'ਚ ਲੌਕਡਾਊਨ (ਤਾਲਾਬੰਦੀ) ਨੂੰ 12 ਅਪ੍ਰੈਲ ਤੱਕ ਵਧਾ ਦਿੱਤਾ ਹੈ। ਹਾਲਾਂਕਿ ਇੱਥੇ ਹੁਣ ਲਾਗ ਦਰ 'ਚ ਹੌਲੀ-ਹੌਲੀ ਕਮੀ ਆ ਰਹੀ ਹੈ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਪਾਬੰਦੀਆਂ 'ਚ ਹੌਲੀ-ਹੌਲੀ ਢਿੱਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਤਿੰਨ ਹਫ਼ਤਿਆਂ ਤੋਂ ਚੱਲ ਰਿਹਾ ਬੰਦ ਵਿੱਤੀ ਤੌਰ ’ਤੇ ਬਹੁਤ ਮੁਸ਼ਕਲ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US coronavirus death toll rises past 3000 over 1 point 6 lakh Covid 19 cases reported