ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ 'ਚ ਕੋਰੋਨਾ ਕਾਰਨ ਲਗਭਗ 1 ਲੱਖ ਲੋਕਾਂ ਦੀ ਮੌਤ

ਅਮਰੀਕਾ 'ਚ ਜਾਨਲੇਵਾ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦਾ ਅੰਕੜਾ ਲਗਭਗ 1 ਲੱਖ ਦੇ ਕਰੀਬ ਪਹੁੰਚ ਗਿਆ ਹੈ। ਹਾਲਾਂਕਿ ਬੀਮਾਰੀ ਪ੍ਰਤੀ ਲਾਪਰਵਾਹ ਅਮਰੀਕਾ ਦੇ ਸਾਰੇ 50 ਸੂਬਿਆਂ 'ਚ ਲੌਕਡਾਊਨ 'ਚ ਛੋਟ ਦਾ ਐਲਾਨ ਕਰ ਦਿੱਤਾ ਹੈ। ਅਮਰੀਕੀ ਖੋਜਕਰਤਾਵਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਟੀਕਾ ਤਿਆਰ ਨਾ ਹੋਇਆ ਅਤੇ ਲਾਗ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਦੇਸ਼ 'ਚ 50-60 ਲੱਖ ਲੋਕ ਮਹਾਂਮਾਰੀ ਦੀ ਲਪੇਟ 'ਚ ਆ ਜਾਣਗੇ। ਇਸ ਦੇ ਨਾਲ ਹੀ ਮੌਤਾਂ ਦਾ ਅੰਕੜਾ 2024 ਤਕ 14 ਲੱਖ ਤਕ ਪਹੁੰਚ ਸਕਦਾ ਹੈ।
 

ਨਿਊਯਾਰਕ 'ਚ ਸਭ ਤੋਂ ਵੱਧ ਤਬਾਹੀ :
ਅਮਰੀਕਾ 'ਚ ਸਭ ਤੋਂ ਵੱਧ ਤਬਾਹੀ ਨਿਊਯਾਰਕ 'ਚ ਵੇਖਣ ਨੂੰ ਮਿਲੀ ਹੈ, ਜਿੱਥੇ ਦੇਸ਼ ਦੇ ਕੁਲ 22 ਫ਼ੀਸਦੀ ਮਾਮਲੇ ਹਨ, ਪਰ ਲਗਭਗ 30 ਹਜ਼ਾਰ ਮੌਤਾਂ ਹੋਈਆਂ ਹਨ। ਨਿਊਯਾਰਕ 'ਚ ਹੀ ਸੰਯੁਕਤ ਰਾਸ਼ਟਰ ਸਮੇਤ ਦੁਨੀਆ ਭਰ ਦੀਆਂ ਵੱਡੀਆਂ ਕੰਪਨੀਆਂ ਤੇ ਸਫ਼ਾਰਤਖਾਨੇ ਹਨ। ਨਿਊਯਾਰਕ, ਨਿਊਜਰਸੀ, ਕੈਲੇਫ਼ੋਰਨੀਆ, ਇਲੀਨੋਇਸ ਤੇ ਮੈਸਾਚਿਉਸੇਟਸ ਨੂੰ ਮਿਲਾ ਕੇ 5 ਸੂਬਿਆਂ 'ਚ ਹੀ 55,000 ਲੋਕਾਂ ਦੀ ਮੌਤ ਹੋ ਚੁੱਕੀ ਹੈ।

 

ਛੇ ਦਹਾਕਿਆਂ ਦੀ ਸਭ ਤੋਂ ਵੱਡੀ ਤਬਾਹੀ :
ਦੋ ਮਹੀਨਿਆਂ ਦੇ ਸਖ਼ਤ ਲੌਕਡਾਊਨ ਦੇ ਬਾਵਜੂਦ ਅਮਰੀਕਾ ਵਿੱਚ ਮੌਤਾਂ ਦਾ ਅੰਕੜਾ 1,00,000 ਤਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 1957 ਵਿੱਚ ਫ਼ਲੂ ਨਾਲ 1 ਲੱਖ 16 ਹਜ਼ਾਰ ਅਤੇ 1968 'ਚ 1 ਲੱਖ ਲੋਕ ਮਾਰੇ ਗਏ ਸਨ। ਪਰ ਇਹ ਅੰਕੜਾ ਵੀ ਛੇਤੀ ਪਾਰ ਹੋ ਜਾਣ ਦੀ ਸੰਭਾਵਨਾ ਹੈ। ਪਹਿਲੇ ਵਿਸ਼ਵ ਯੁੱਧ ਦੌਰਾਨ 6 ਲੱਖ 75 ਹਜ਼ਾਰ ਅਮਰੀਕੀਆਂ ਨੇ ਫਲੂ ਕਾਰਨ ਆਪਣੀ ਜਾਨ ਗੁਆਈ ਸੀ।

 

ਲਾਗ ਪ੍ਰਤੀ ਅਮਰੀਕੀਆਂ ਦੀ ਲਾਪਰਵਾਹੀ :
ਮੌਤਾਂ ਤੇ ਲਾਗ ਦੇ ਵੱਧ ਰਹੇ ਮਾਮਲਿਆਂ ਤੋਂ ਬੇਪਰਵਾਹ ਅਮਰੀਕੀ ਲੋਕ ਸੋਮਵਾਰ ਨੂੰ ਸਮੁੰਦਰੀ ਕੰਢਿਆਂ ਉੱਤੇ ਧੁੱਪ ਸੇਂਕਦੇ, ਕਿਸ਼ਤੀਆਂ ਵਿੱਚ ਮੱਛੀ ਫੜਦੇ ਅਤੇ ਤੈਰਾਕੀ ਕਰਦੇ ਵੇਖੇ ਗਏ ਸਨ। ਫ਼ਲੋਰਿਡਾ, ਨਿਊਯਾਰਕ ਤੇ ਹੋਰ ਸਮੁੰਦਰੀ ਇਲਾਕਿਆਂ ਵਿੱਚ ਹਜ਼ਾਰਾਂ ਲੋਕ ਇਕੱਠੇ ਹੋਏ। ਪੂਲ ਤੇ ਕਲੱਬਾਂ ਵਿੱਚ ਪਾਰਟੀ ਕਰਨ ਵਾਲੇ ਲੋਕਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Coronavirus Positive Cases death tolls reached near One Lakh