ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਦਾ ਇਰਾਨ ਨਾਲ ਤਣਾਅ: ਪੱਛਮੀ ਏਸ਼ੀਆ 'ਚ 1000 ਵਾਧੂ ਸੈਨਿਕ ਤੈਨਾਤ

ਅਮਰੀਕਾ ਨੇ ਸੋਮਵਾਰ ਨੂੰ ਕਿਹਾ ਕਿ ਇਰਾਨ ਨਾਲ ਵੱਧ ਰਹੇ ਤਣਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੇ ਪੱਛਮੀ ਏਸ਼ੀਆ ਵਿੱਚ 1000 ਵਾਧੂ ਸੈਨਿਕਾਂ ਦੀ ਤਾਇਨਾਤੀ ਦੀ ਆਗਿਆ ਦਿੱਤੀ ਹੈ।  

 

ਇਰਾਨ ਨੇ ਹਾਲ ਹੀ ਵਿੱਚ ਦਿੱਤੀ ਉਸ ਧਮਕੀ ਤੋਂ ਬਾਅਦ ਅਮਰੀਕਾ ਦਾ ਇਹ ਬਿਆਨ ਆਇਆ ਹੈ। ਉਸ ਨੇ ਕਿਹਾ ਸੀ ਕਿ ਪਰਮਾਣੂ ਸਮਝੌਤੇ ਤਹਿਤ ਸੰਸਾਰ ਨੇ ਆਪਣੀ ਵਚਨਬੱਧਤਾ ਪੂਰੀ ਨਾ ਕੀਤੀ ਤਾਂ ਉਹ 10 ਦਿਨ ਦੇ ਅੰਦਰ-ਅੰਦਰ ਆਪਣੀ ਯੂਰੇਨੀਅਮ ਭੰਡਾਰ ਸਮੱਰਥਾ ਵਧਾ ਦੇਵੇਗਾ।

 

ਕਾਰਜਕਾਰੀ ਰੱਖਿਆ ਮੰਤਰੀ ਪੈਟਰਿਕ ਸ਼ਨਾਹਾਨ ਨੇ ਇਕ ਬਿਆਨ ਵਿੱਚ ਕਿਹਾ ਹੈ ਕਿ ਸੈਨਿਕਾਂ ਨੂੰ ਪੱਛਮ ਏਸ਼ੀਆ ਵਿੱਚ ਹਵਾਈ, ਨੌਸੈਨਿਕ ਅਤੇ ਜ਼ਮੀਨੀ ਖ਼ਤਰਿਆਂ ਨਾਲ ਨਜਿੱਠਣ ਲਈ ਭੇਜਿਆ ਜਾ ਸਕਦਾ ਹੈ। 

 

ਸ਼ਨਾਹਾਨ ਨੇ ਕਿਹਾ ਕਿ ਈਰਾਨੀ ਹਮਲਿਆਂ ਨੇ ਇਰਾਨੀ ਫ਼ੌਜ ਅਤੇ ਉਸ ਦੇ ਇਸ਼ਾਰਿਆਂ ਉੱਤੇ ਕੰਮ ਕਰ ਰਹੇ ਸਮੂਹਾਂ ਦੇ ਦੁਸ਼ਮਣੀਪੂਰਨ ਵਿਵਹਾਰ ਉੱਤੇ ਪ੍ਰਾਪਤ ਖੁਫੀਆ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ ਜੋ ਪੂਰੇ ਦੇਸ਼ ਵਿੱਚ ਅਮਰੀਕੀ ਕਰਮੀਆਂ ਅਤੇ ਉਨ੍ਹਾਂ ਦੇ ਹਿਤਾਂ ਲਈ ਖ਼ਤਰਾ ਹੈ।

 

ਉਨ੍ਹਾਂ ਕਿਹਾ ਕਿ ਅਮਰੀਕਾ ਈਰਾਨ ਨਾਲ ਕੋਈ ਟਕਰਾਅ ਨਹੀਂ ਚਾਹੁੰਦਾ। ਉਸ ਨੇ ਕਿਹਾ ਕਿ ਤੈਨਾਤੀ ਦਾ ਟੀਚਾ ਪੂਰੇ ਖੇਤਰ ਵਿੱਚ ਕੰਮ ਕਰਨਾ ਵਾਲੇ ਸਾਡੇ ਫੌਜੀ ਕਰਮਚਾਰੀਆਂ ਦੀ ਸੁਰੱਖਿਆ ਅਤੇ ਕਲਿਆਣ ਨੂੰ ਯਕੀਨੀ ਬਣਾਉਣਾ ਹੈ ਜਿਹੜੇ ਰਾਸ਼ਟਰੀ ਹਿਤਾਂ ਦੀ ਰੱਖਿਆ ਕਰਨਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US deploys 1000 more troops to Middle East amid Iran tensions