ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਦੇ ਸਾਇਰਾਕਿਊਸ 'ਚ ਗੋਲੀਬਾਰੀ, 7 ਲੋਕ ਜ਼ਖਮੀ

ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਬੀਤੀ ਰਾਤ ਸਾਇਰਾਕਿਊਸ ਚ ਹੋਈ ਗੋਲੀਬਾਰੀ ਦੇ ਬਾਅਦ 7 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜ਼ਖਮੀਆਂ ਵਿਚ ਬੱਚੇ ਵੀ ਸ਼ਾਮਲ ਹਨ। ਸੋਸ਼ਲ ਮੀਡੀਆ 'ਤੇ ਫਾਇਰਫਾਈਟਰਜ਼ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ।

 

ਨੈਸ਼ਨਲ ਪਬਲਿਕ ਰੇਡਿਓ ਦੇ ਨਿਰਮਾਤਾ ਵੱਲੋਂ ਗੋਲੀਬਾਰੀ ਨੂੰ ਲੈ ਕੇ ਟਵੀਟ ਕੀਤਾ ਗਿਆ ਸੀ। ਇਸ ਟਵੀਟ ਦੇ ਬਾਅਦ ਪੁਲਿਸ ਵਿਭਾਗ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਪੁਲਿਸ ਨੇ ਸਥਾਨਕ ਸਮੇਂ ਮੁਤਾਬਕ ਰਾਤ 9 ਵਜੇ ਦੇ ਬਾਅਦ ਗੋਲੀਬਾਰੀ ਦਾ ਜਵਾਬ ਦਿੱਤਾ।

 

 

ਇਕ ਨਿਊਜ਼ ਵੈਬਸਾਈਟ ਵੱਲੋਂ ਦੱਸਿਆ ਗਿਆ ਕਿ ਗੋਲੀਬਾਰੀ ਉਸ ਸਮੇਂ ਹੋਈ ਜਦੋਂ ਕੁਝ ਲੋਕ ਇਕ ਵਿਅਕਤੀ ਦੀ ਮੌਤ ਮਗਰੋਂ ਸੋਗ ਮਨਾਉਣ ਲਈ ਇਕੱਠੇ ਹੋਏ ਸਨ।

 

ਵੈਬਸਾਈਟ ਨੇ ਦੱਸਿਆ ਕਿ ਰਾਤ ਕਰੀਬ 9:15 ਵਜੇ ਐਂਬੂਲੈਂਸ ਦੀਆਂ ਕਈ ਗੱਡੀਆਂ ਘਟਨਾਸਥਲ ਵੱਲ ਜਾਂਦੀਆਂ ਦੇਖੀਆਂ ਗਈਆਂ। ਵੈਬਸਾਈਟ ਮੁਤਾਬਕ ਘੱਟੋ-ਘੱਟ 10 ਗੋਲੀਆਂ ਚਲਾਈਆਂ ਗਈਆਂ। ਜਿਸ ਜਗ੍ਹਾ ਗੋਲੀਬਾਰੀ ਹੋਈ, ਉਹ ਨਿਊਯਾਰਕ ਤੋਂ ਕਰੀਬ 402 ਕਿਲੋਮੀਟਰ ਦੀ ਦੂਰੀ 'ਤੇ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US firing in Syracuse 7 injured