ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਦੇ ਪਹਿਲੇ ਹਿੰਦੂ MP ਤੁਲਸੀ ਗੈਬਰਡ ਲੜਨਗੇ ਰਾਸ਼ਟਰਪਤੀ ਚੋਣ

ਅਮਰੀਕਾ ਦੇ ਪਹਿਲੇ ਹਿੰਦੂ MP ਤੁਲਸੀ ਗੈਬਰਡ ਲੜਨਗੇ ਰਾਸ਼ਟਰਪਤੀ ਚੋਣ

ਅਮਰੀਕੀ ਸੰਸਦ ਦੇ ਪਹਿਲੇ ਹਿੰਦੂ MP (ਸੰਸਦ ਮੈਂਬਰ) ਤੁਲਸੀ ਗੈਬਰਡ ਸਾਲ 2020 ਦੌਰਾਨ ਰਾਸ਼ਟਰਪਤੀ ਦੀ ਚੋਣ ਲੜਨਗੇ ਤੇ ਅੰਤ ‘ਚ ਉਨ੍ਹਾਂ ਦਾ ਮੁਕਾਬਲਾ ਕਮਲਾ ਹੈਰਿਸ ਨਾਲ ਹੋ ਸਕਦਾ ਹੈ। ਸੀਐੱਨਐੱਨ ਟੀ.ਵੀ. ਨਾਲ ਗੱਲਬਾਤ ਦੌਰਾਨ ਤੁਲਸੀ ਗੈਬਰਡ ਨੇ ਦੱਸਿਆ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਦੀ ਅਗਲੀ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਰਸਮੀ ਐਲਾਨ ਉਹ ਅਗਲੇ ਹਫ਼ਤੇ ਕਰਨਗੇ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

37 ਸਾਲਾ ਤੁਲਸੀ ਗੈਬਰਡ ਪਹਿਲਾਂ ਅਮਰੀਕੀ ਫ਼ੌਜ ਵਿੱਚ ਕੰਮ ਕਰ ਚੁੱਕੇ ਹਨ ਅਤੇ ਹਵਾਈ ਹਲਕੇ ਤੋਂ ਤਿੰਨ ਵਾਰ ਐੱਮਪੀ ਰਹਿ ਚੁੱਕੇ ਹਨ। ਦੇਸ਼ ਦੇ 44ਵੇਂ ਰਾਸ਼ਟਰਪਤੀ ਬਰਾਕ ਓਬਾਮਾ ਦਾ ਜਨਮ ਵੀ ਹਵਾਈ ‘ਚ ਹੋਇਆ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਅਮਰੀਕਾ ‘ਚ ਰਹਿੰਦੇ ਜ਼ਿਆਦਾਤਰ ਭਾਰਤੀ ਚਾਹੁੰਦੇ ਹਨ ਕਿ ਤੁਲਸੀ ਗੈਬਰਡ ਤੇ ਕਮਲਾ ਹੈਰਿਸ ਦੋਵੇਂ ਹੀ 2020 ਦੌਰਾਨ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ। ਇੱਥੇ ਵਰਨਣਯੋਗ ਹੈ ਕਿ ਸ੍ਰੀਮਤੀ ਤੁਲਸੀ ਭਾਵੇਂ ਅਮਰੀਕਾ ਦੇ ਗੋਰਿਆਂ ‘ਚੋਂ ਹਨ ਪਰ ਉਹ ਹਿੰਦੂ ਧਰਮ ਨੂੰ ਮੰਨਦੇ ਹਨ। ਉੱਧਰ ਸ੍ਰੀਮਤੀ ਕਮਲਾ ਹੈਰਿਸ ਦੀ ਮਾਂ ਭਾਰਤੀ ਮੂਲ ਦੇ ਹਨ ਤੇ ਪਿਤਾ ਅਫ਼ਰੀਕਨ ਹਨ।

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US first Hindu MP Tulsi Gabbard will contest Presidential polls