ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਫ਼ੌਜ ਨੇ ਮਾਰ ਮੁਕਾਇਆ 'ਇਸਲਾਮਿਕ ਸਟੇਟ' ਦਾ ਅੱਤਵਾਦੀ ਅਬੂ ਬਕਰ ਅਲ–ਬਗ਼ਦਾਦੀ

ਅਮਰੀਕੀ ਫ਼ੌਜ ਨੇ ਮਾਰ ਮੁਕਾਇਆ 'ਇਸਲਾਮਿਕ ਸਟੇਟ' ਦਾ ਅੱਤਵਾਦੀ ਅਬੂ ਬਕਰ ਅਲ–ਬਗ਼ਦਾਦੀ

ਅਮਰੀਕੀ ਫ਼ੌਜ ਨੇ ਅੱਤਵਾਦੀ ਜੱਥੇਬੰਦੀ ‘ਇਸਲਾਮਿਕ ਸਟੇਟ’ ਦੇ ਲੀਡਰ ਤੇ ਦੁਨੀਆ ਦੇ ਸਭ ਤੋਂ ਖ਼ਤਰਨਾਕ ਅੱਤਵਾਦੀ ਅਬੂ ਬਕਰ ਅਲ–ਬਗ਼ਦਾਦੀ ਨੂੰ ਮਾਰ ਮੁਕਾਇਆ ਹੈ। ਅਮਰੀਕੀ ਫ਼ੌਜ ਨੇ ਇਸ ਵੱਡੇ ਆਪਰੇਸ਼ਨ ਨੂੰ ਅੰਜਾਮ ਦਿੱਤਾ। ਕੁਝ ਘੰਟੇ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਈ ਵੱਡੀ ਘਟਨਾ ਵਾਪਰਨ ਦਾ ਸੰਕੇਤ ਦਿੱਤਾ ਸੀ।

 

 

ਸ੍ਰੀ ਟਰੰਪ ਨੇ ਆਪਣੇ ਟਵੀਟ ’ਚ ਲਿਖਿਆ ਸੀ ਕਿ ਹਾਲੇ ਤੁਰੰਤ ਕੋਈ ਬਹੁਤ ਵੱਡੀ ਘਟਨਾ ਵਾਪਰੀ ਹੈ। ਪਰ ਉਨ੍ਹਾਂ ਤਦ ਇਹ ਨਹੀਂ ਦੱਸਿਆ ਸੀ ਕਿ ਉਹ ਕਿਹੜੀ ਘਟਨਾ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਉੱਤਰੀ ਸੀਰੀਆ ’ਚ ਅਮਰੀਕੀ ਫ਼ੌਜੀ ਹਮਲੇ ਦੌਰਾਨ ਅਬੂ ਬਕਰ ਦੀ ਮੌਤ ਹੋਈ। ਅਮਰੀਕੀ ਫ਼ੌਜਾਂ ਨੇ ਪਹਿਲਾਂ ਹੀ ਉੱਤਰੀ ਸੂਬੇ ਇੰਦਲੀਬ ’ਤੇ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੋਇਆ ਹੈ। ਅਬੂ ਬਕਰ ਦੀ ਮੌਤ ਦੀ ਸਰਕਾਰੀ ਤੌਰ ’ਤੇ ਪੁਸ਼ਟੀ ਹਾਲੇ ਹੋਣੀ ਹੈ।

 

 

ਇਸ ਨੂੰ ਬਿਲਕੁਲ ਉਹੋ ਜਿਹੀ ਕਾਰਵਾਈ ਆਖਿਆ ਜਾ ਰਿਹਾ ਹੈ; ਜਿਹੋ ਜਿਹੀ ਕਾਰਵਾਈ ’ਚ 2011 ਦੌਰਾਨ ਓਸਾਮਾ ਬਿਨ ਲਾਦੇਨ ਮਾਰਿਆ ਗਿਆ ਸੀ।

 

 

ਹੁਣ ਅਮਰੀਕੀ ਸਮੇਂ ਮੁਤਾਬਕ ਐਤਵਾਰ ਸਵੇਰੇ 9:00 ਵਜੇ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਵ੍ਹਾਈਟ ਹਾਊਸ ਤੋਂ ਅਬੂ ਬਕਰ ਦੇ ਮਾਰੇ ਜਾਣ ਦਾ ਐਲਾਨ ਕਰਨਗੇ। ਇਹ ਐਲਾਨ ਡਿਪਲੋਮੈਟਿਕ ਰਿਸੈਪਸ਼ਨ ਰੂਮ ਵਿੱਚ ਕੀਤਾ ਜਾਵੇਗਾ। ਇੱਥੇ ਹੀ ਸ੍ਰੀ ਟਰੰਪ ਨੇ ਤੁਰਕੀ ’ਚ ਗੋਲ਼ੀਬੰਦੀ ਬਾਰੇ ਬਿਆਨ ਦਿੱਤਾ ਸੀ।

 

 

ਅਮਰੀਕਾ ’ਚ ਹੋਣ ਜਾ ਰਹੀਆਂ ਆਮ ਚੋਣਾਂ ’ਚ ਅਬੂ ਬਕਰ ਦੀ ਮੌਤ ਦੀ ਇਸ ਖ਼ਬਰ ਦਾ ਸਿੱਧਾ ਫ਼ਾਇਦਾ ਸ੍ਰੀ ਡੋਨਾਲਡ ਟਰੰਪ ਨੂੰ ਮਿਲ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Forces Kill Terrorist Abu Bakar Al Baghdadi