ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਵੱਲੋਂ ਈਰਾਨ ਵਿਰੁੱਧ ਕਿਸੇ ਵੱਡੀ ਕਾਰਵਾਈ ਦੇ ਸੰਕੇਤ

ਅਮਰੀਕਾ ਵੱਲੋਂ ਈਰਾਨ ਵਿਰੁੱਧ ਕਿਸੇ ਵੱਡੀ ਕਾਰਵਾਈ ਦੇ ਸੰਕੇਤ

ਈਰਾਨ ਦੇ ਅਮਰੀਕੀ ਫ਼ੌਜੀ ਟਿਕਾਣੇ ਉੱਤੇ ਬੁੱਧਵਾਰ ਨੂੰ ਕੀਤੇ ਮਿਸਾਇਲ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਜੰਗ ਦਾ ਖ਼ਤਰਾ ਹੋਰ ਵਧ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਲੇ ਤੋਂ ਬਾਅਦ ਫ਼ੌਜੀ ਅਧਿਕਾਰੀਆਂ ਤੋਂ ਤਾਜ਼ਾ ਜਾਣਕਾਰੀ ਲਈ।

 

 

ਇਸ ਤੋਂ ਬਾਅਦ ਸ੍ਰੀ ਟਰੰਪ ਨੇ ਟਵੀਟ ਕਰ ਕਿਹਾ ਕਿ ਸਭ ਠੀਕ ਹੈ। ਅਸੀਂ ਕੱਲ੍ਹ ਸਵੇਰੇ ਵੱਡਾ ਫ਼ੈਸਲਾ ਲਵਾਂਗੇ। ਇੰਝ ਉਨ੍ਹਾਂ ਵੱਲੋਂ ਈਰਾਨ ਵਿਰੁੱਧ ਕਿਸੇ ਵੱਡੀ ਸੰਭਾਵੀ ਕਾਰਵਾਈ ਦਾ ਸੰਕੇਤ ਦਿੱਤਾ। ਹੁਣ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਜਵਾਬੀ ਫ਼ੌਜੀ ਕਾਰਵਾਈ ਅਧੀਨ ਵੱਡਾ ਕਦਮ ਚੁੱਕ ਸਕਦਾ ਹੈ।

 

 

ਸ੍ਰੀ ਟਰੰਪ ਨੇ ਟਵੀਟ ਕਰ ਕੇ ਕਿਹਾ ਕਿ ‘ਆਲ ਇਜ਼ ਵੈਲ’ (ਸਭ ਠੀਕ ਹੈ), ਅਸੀਂ ਮੌਤਾਂ ਜਾਂ ਜ਼ਖ਼ਮੀਆਂ ਦੀ ਗਿਣਤੀ ਤੇ ਸੰਪਤੀ ਦੇ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਾਂ। ਸਾਡੇ ਕੋਲ ਦੁਨੀਆ ਦੀ ਸਭ ਤੋਂ ਮਜ਼ਬੂਤ ਫ਼ੌਜ ਹੈ ਤੇ ਮੈਂ ਭਲਕੇ (ਬੁੱਧਵਾਰ) ਸਵੇਰੇ ਇਸ ਵਿਸ਼ੇ ’ਤੇ ਬਿਆਨ ਦੇਵਾਂਗਾ।

 

 

ਇਸ ਦੌਰਾਨ ਈਰਾਨ ਦੇ ਵਿਦੇਸ਼ ਮੰਤਰੀ ਜਵਾਦ ਜਰੀਫ਼ ਨੇ ਕਿਹਾ ਹੈ ਕਿ ਅਸੀਂ ਸੰਯੁਕਤ ਰਾਸ਼ਟਰ ਚਾਰਟਰ ਦੀ ਧਾਰਾ 51 ਅਧੀਨ ਆਤਮ–ਰੱਖਿਆ ਦੇ ਅਧਿਕਾਰ ਅਧੀਨ ਕਦਮ ਚੁੱਕਿਆ ਹੈ; ਜਿਸ ਵਿੱਚ ਸਾਡੇ ਨਾਗਰਿਕਾਂ ਤੇ ਸੀਨੀਅਰ ਅਧਿਕਾਰੀਆਂ ਵਿਰੁੱਧ ਬੁਜ਼ਦਿਲਾਨਾ ਹਥਿਆਰਬੰਦ ਹਮਲਾ ਕੀਤਾ ਗਿਆ। ਅਸੀਂ ਜੰਗ ਦੀਆਂ ਸੰਭਾਵਨਾਵਾਂ ਨਹੀਂ ਵਧ ਰਹੇ ਪਰ ਅਸੀਂ ਕਿਸੇ ਵੀ ਹਮਲੇ ਵਿਰੁੱਧ ਆਪਣਾ ਬਚਾਅ ਕਰਾਂਗੇ।

 

 

ਇਸ ਹਮਲੇ ਤੋਂ ਬਾਅਦ ਇਜ਼ਰਾਇਲ ਤੇ ਸਊਦੀ ਅਰਬ ਅਲਰਟ ’ਤੇ ਹਨ। ਈਰਾਨ ਨੇ ਇਜ਼ਰਾਇਲ ਦੇ ਹਾਇਫ਼ਾ ਸ਼ਹਿਰ ਤੇ ਸਊਦੀ ਅਰਬ ਉੱਤੇ ਵੀ ਹਮਲੇ ਦੀ ਚੇਤਾਵਨੀ ਦਿੱਤੀ ਹੈ। ਇਸ ਤੋਂ ਬਾਅਦ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਬਹੁਤ ਚੌਕਸ ਹੋ ਗਈਆਂ ਹਨ।

 

 

ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੇ ਵੀ ਫ਼ੌਜੀ ਕਮਾਂਡਰਾਂ ਦੀ ਮੀਟਿੰਗ ਸੱਦ ਲਈ ਹੈ; ਜਿਸ ਵਿੱਚ ਸੁਰੱਖਿਆ ਸਬੰਧੀ ਚਿੰਤਾਵਾਂ ਉੱਤੇ ਵਿਚਾਰ ਕੀਤਾ ਜਾਵੇਗਾ।

 

 

ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਈਰਾਨ ਦੇ ਮਰਹੂਮ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਇੱਕ ‘ਦੈਂਤ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਸਾਰੇ ‘ਦੈਂਤ’ ਕਹਿ ਕੇ ਹੀ ਸੱਦਦੇ ਸਨ। ‘ਉਹ ਇੱਕ ਰਾਖ਼ਸ਼ ਸੀ, ਹੁਣ ਉਹ ਰਾਖ਼ਸ਼ ਨਹੀਂ ਰਿਹਾ, ਉਹ ਮਰ ਗਿਆ।’ ਉਨ੍ਹਾਂ ਕਿਹਾ ਕਿ ਉਹ ਅਮਰੀਕਾ ਤੇ ਹੋਰ ਦੇਸ਼ਾਂ ਉੱਤੇ ਇੱਕ ਵੱਡੇ ਘਾਤਕ ਹਮਲੇ ਦੀ ਯੋਜਨਾ ਉਲੀਕ ਰਿਹਾ ਸੀ; ਇਸੇ ਲਈ ਅਮਰੀਕਾ ਨੇ ਉਸ ਨੂੰ ਰੋਕ ਦਿੱਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US gives signs of a Big Action against Iran