ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਂਡ, ਵਾਜਾ ਤੇ ਬਰਾਤ ਨਾਲ ਛੇਤੀ ਮਿਲਦਾ ਅਮਰੀਕੀ ਗ੍ਰੀਨ ਕਾਰਡ...

ਬੈਂਡ, ਵਾਜਾ ਤੇ ਬਰਾਤ ਨਾਲ ਛੇਤੀ ਮਿਲਦਾ ਅਮਰੀਕੀ ਗ੍ਰੀਨ ਕਾਰਡ...

ਜੇ ਕਿਸੇ ਭਾਰਤੀ ਕੁੜੀ ਜਾਂ ਮੁੰਡੇ ਨੇ ਅਮਰੀਕਾ `ਚ ਵੱਸਦੇ ਕਿਸੇ ਭਾਰਤੀ ਜਾਂ ਵਿਦੇਸ਼ੀ ਨਾਗਰਿਕ ਨਾਲ ਵਿਆਹ ਰਚਾ ਲਿਆ, ਤਾਂ ਇਹ ਜ਼ਰੂਰੀ ਨਹੀਂ ਕਿ ਵਿਆਹ ਤੋਂ ਬਾਅਦ ਅਗਲੀ ਉਡਾਣ ਰਾਹੀਂ ਉਸ ਭਾਰਤੀ ਜੀਵਨ ਸਾਥੀ/ਸਾਥਣ ਨੂੰ ਆਪਣੇ ਪਤੀ ਜਾਂ ਪਤਨੀ ਨਾਲ ਜਾਣ ਦੀ ਇਜਾਜ਼ਤ ਮਿਲ ਜਾਵੇਗੀ। ਦਰਅਸਲ, ਅਮਰੀਕੀ ਵੀਜ਼ਾ ਅਧਿਕਾਰੀਆਂ ਹਰੇਕ ਬਿਨੈਕਾਰ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ, ਇੰਝ ਕਰਨਾ ਉਨ੍ਹਾਂ ਦੀ ਡਿਊਟੀ ਦਾ ਹਿੱਸਾ ਹੈ। ਬਹੁਤ ਸਾਰੇ ਲੋਕ ਸਿਰਫ਼ ਅਮਰੀਕਨ ਗ੍ਰੀਨ-ਕਾਰਡ ਲੈਣ ਲਈ ਜਾਅਲੀ ਵਿਆਹ ਕਰਵਾਉਂਦੇ ਹਨ ਤੇ ਜਾਅਲੀ ਦਸਤਾਵੇਜ਼ ਪੇਸ਼ ਕਰਦੇ ਹਨ।


ਬੀਤੇ ਦਿਨੀਂ ਇੱਕ ਭਾਰਤੀ ਕੁੜੀ ਦਾ ਵਿਆਹ ਅਮਰੀਕਨ ਗ੍ਰੀਨ-ਕਾਰਡ ਧਾਰਕ ਮੁੰਡੇ ਨਾਲ ਹੋ ਗਿਆ ਤੇ ਉਨ੍ਹਾਂ ਆਪਣੇ ਵਿਆਹ `ਤੇ ਕੋਈ ਬਹੁਤਾ ਖ਼ਰਚਾ ਨਹੀਂ ਕੀਤਾ ਸੀ। ਇਸੇ ਲਈ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵੇਖ ਕੇ ਵੀਜ਼ਾ ਅਧਿਕਾਰੀਆਂ ਨੂੰ ਇਹੋ ਲੱਗਿਆ ਕਿ ਇਹ ਵਿਆਹ ਜਾਅਲੀ ਹੈ। ਅਜਿਹੇ ਹਾਲਾਤ `ਚ ਅਮਰੀਕਨ ਵੀਜ਼ਾ ਮਿਲਣ `ਚ ਦੇਰੀ ਹੋ ਜਾਂਦੀ ਹੈ। ਪਰ ਜੇ ਤੁਸੀਂ ਆਪਣੀ ਵੀਜ਼ਾ ਅਰਜ਼ੀ ਨਾਲ ਬੈਂਡ, ਵਾਜਿਆਂ ਤੇ ਬਰਾਤ ਦੀਆਂ ਤਸਵੀਰਾਂ ਰਾਹੀਂ ਅਜਿਹਾ ਪੂਰਾ ਦਿਖਾਵਾ ਕੀਤਾ ਹੋਵੇ ਕਿ ਤੁਸੀਂ ਵਿਆਹ `ਤੇ ਖ਼ੂਬ ਖ਼ਰਚਾ ਕੀਤਾ ਸੀ; ਤਦ ਅਮਰੀਕਨ ਵੀਜ਼ਾ ਅਧਿਕਾਰੀ ਅਜਿਹੀ ਅਰਜ਼ੀ ਨੂੰ ਛੇਤੀ ਮਨਜ਼ੂਰ ਕਰ ਦਿੰਦੇ ਹਨ।


ਗ੍ਰੀਨ-ਕਾਰਡ ਧਾਰਕਾਂ ਜਾਂ ਅਮਰੀਕੀ ਨਾਗਰਿਕਾਂ ਦੇ ਜੀਵਨ ਸਾਥੀਆਂ ਨੂੰ ਇੱਕ ਪ੍ਰਵਾਸੀ ਵੀਜ਼ਾ ਮਿਲ ਜਾਂਦਾ ਹੈ ਅਤੇ ਉਸ ਨੂੰ ‘ਫ਼ੈਮਿਲੀ 2ਏ` ਅਧੀਨ ਤਰਜੀਹ ਦਿੱਤੀ ਜਾਂਦੀ ਹੈ ਅਤੇ ਉਸ ਜੀਵਨ ਸਾਥੀ/ਸਾਥਣ ਨੂੰ ਗ੍ਰੀਨ ਕਾਰਡ ਮਿਲ ਜਾਂਦਾ ਹੈ।


ਅਮਰੀਕੀ ਵਿਅਕਤੀ ਭਾਵ ਸਪਾਂਸਰ ਨੂੰ ਪਹਿਲਾਂ ਆਪਣੇ ਵਿਦੇਸ਼ੀ ਜੀਵਨ ਸਾਥੀ ਲਈ ਫ਼ਾਰਮ ਆਈ-130 ਭਰਨਾ ਪੈਂਦਾ ਹੈ। ਇਸ ਅਰਜ਼ੀ ਨੂੰ ਪ੍ਰਕਿਰਿਆ `ਚੋਂ ਲੰਘਣ ਲਈ ਛੇ ਤੋਂ ਅੱਠ ਮਹੀਨਿਆਂ ਦਾ ਸਮਾਂ ਲੋੜੀਂਦਾ ਹੁੰਦਾ ਹੈ।


ਹਰ ਮਹੀਨੇ ਬਹੁਤ ਸੀਮਤ ਗਿਣਤੀ ਵਿੱਚ ਹੀ ਗ੍ਰੀਨ ਕਾਰਡ ਜਾਰੀ ਕੀਤੇ ਜਾਂਦੇ ਹਨ; ਇਸੇ ਕਾਰਨ ਜੀਵਨ-ਸਾਥੀਆਂ ਦੀਆਂ ਅਰਜ਼ੀਆਂ ਦਾ ਵੀ ਕਾਫ਼ੀ ਭਾਰੀ ਬੈਕਲਾਗ ਇਕੱਠਾ ਹੋ ਜਾਂਦਾ ਹੈ।


ਅਮਰੀਕੀ ਨਾਗਰਿਕਾਂ ਦੇ ਜੀਵਨ-ਸਾਥੀਆਂ ਨੂੰ ਤਾਂ ਇੱਕ ਸਾਲ ਦੇ ਅੰਦਰ-ਅੰਦਰ ਹੀ ਪੱਕੇ ਤੌਰ `ਤੇ ਅਮਰੀਕਾ ਆਉਣ ਦਾ ਮੌਕਾ ਮਿਲ ਜਾਂਦਾ ਹੈ ਪਰ ਗ੍ਰੀਨ-ਕਾਰਡ ਧਾਰਕਾਂ ਨੂੰ ਆਪਣੇ ਜੀਵਨ-ਸਾਥੀ ਨੂੰ਼ ਅਮਰੀਕਾ ਲਿਆਉਣ ਵਿੱਚ ਤਿੰਨ ਤੋਂ ਚਾਰ ਵਰ੍ਹੇ ਲੱਗ ਜਾਂਦੇ ਹਨ। ਇਹ ਜਾਣਕਾਰੀ ‘ਟਾਈਮਜ਼ ਆਫ਼ ਇੰਡੀਆ` ਵੱਲੋਂ ਪ੍ਰਕਾਸਿ਼ਤ ਲੁਬਨਾ ਕਾਬਲੀ ਵੱਲੋਂ ਪ੍ਰਕਾਸਿ਼ਤ ਇੱਕ ਰਿਪੋਰਟ `ਚ ਦਿੱਤੀ ਗਈ ਹੈ।


ਅਮਰੀਕਾ `ਚ ਐੱਚ-1ਬੀ ਵੀਜ਼ਾ ਜਾਂ ਐੱਲ-1 ਵੀਜ਼ਾ ਦੇ ਆਧਾਰ `ਤੇ ਅਸਥਾਈ ਤੌਰ `ਤੇ ਕੰਮ ਕਰਦੇ ਵਿਅਕਤੀਆਂ ਦੇ ਜੀਵਨ ਸਾਥੀਆਂ ਨੂੰ 90 ਦਿਨਾਂ ਦੇ ਅੰਦਰ ਵੀਜ਼ਾ ਮਿਲ ਜਾਂਦਾ ਹੈ ਅਤੇ ਇਹ ਜੀਵਨ ਸਾਥੀ ਉਦੋਂ ਤੱਕ ਹੀ ਅਮਰੀਕਾ `ਚ ਰਹਿ ਸਕਦੇ ਹਨ, ਜਦੋਂ ਤੱਕ ਅਮਰੀਕਾ `ਚ ਪਹਿਲਾਂ ਤੋਂ ਕੰਮ ਕਰ ਰਹੇ ਉਨ੍ਹਾਂ ਦੇ ਜੀਵਨ-ਸਾਥੀ ਦਾ ਅਮਰੀਕੀ ਵੀਜ਼ਾ ਵੈਧ ਹੁੰਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Green card be got easily by Band Baja Barat