ਅਮਰੀਕਾ ਹੁਣ ਵਿਦੇਸ਼ੀਆਂ ਨੂੰ ਗ੍ਰੀਨ ਕਾਰਡ ਨਹੀਂ ਦੇਵੇਗਾ ਜਾਂ ਫਿਰ ਇਹ ਕਿਹਾ ਜਾਵੇ ਕਿ ਉਥੇ ਗ੍ਰੀਨ ਕਾਰਡ ਲੈਣਾ ਹੁਣ ਹੋਰ ਵੀ ਮੁ਼ਸ਼ਕਲ ਹੋਣ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ 60 ਦਿਨਾਂ ਬਾਅਦ ਇਕ ਅਜਿਹਾ ਨਿਯਮ ਲਿਆਉਣ ਜਾ ਰਿਹਾ ਹੈ ਜਿਸ ਚ ਇਹ ਤੈਅ ਕੀਤਾ ਗਿਆ ਹੈ।
ਇਸ ਨਿਯਮ ਮੁਤਾਬਕ ਅਮਰੀਕਾ ਬਾਹਰ ਦੇ ਦੇਸ਼ਾਂ ਤੋਂ ਆਏ ਲੋਕਾਂ ਨੂੰ ਗ੍ਰੀਨ ਕਾਰਡ ਜਾਰੀ ਨਹੀਂ ਕਰੇਗਾ ਤੇ ਨਾ ਹੀ ਉਨ੍ਹਾਂ ਨੂੰ ਅਸਥਾਈ ਤੌਰ ਤੇ ਜਾਰੀ ਕਿਸੇ ਵੀਜ਼ਾ ਨੂੰ ਵਧਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਅਜਿਹੇ ਲੋਕਾਂ ਚ ਸ਼ਾਮਲ ਉਹ ਲੋਕ ਹਨ ਜਿਨ੍ਹਾਂ ਨੂੰ ਫੂਡ ਸਟਾਂਪ ਅਤੇ ਹਾਊਸਿੰਗ ਰੈਂਟ ਵਰਗੀਆਂ ਕਿਸੇ ਵੀ ਹੋਰਨਾਂ ਢੰਗ ਦੀ ਸਰਕਾਰੀ ਸਹੂਲਤ ਮਿਲ ਰਹੀ ਹੈ।
ਮੰਨਿਆ ਜਾ ਰਿਹਾ ਹੈ ਕਿ ਭਾਰਤੀਆਂ ਤੇ ਇਸ ਨਿਯਮ ਦਾ ਸਭ ਤੋਂ ਵੱਧ ਅਸਰ ਪਵੇਗਾ।
ਗ੍ਰਹਿ ਮੰਤਰਾਲੇ ਵਲੋਂ ਜਾਰੀ ਕੀਤੇ ਨਵੇਂ ਨਿਯਮ ਚ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਸਹੂਲਤਾਂ ਦਾ ਲਾਭ ਲੈ ਰਹੇ ਲੋਕਾਂ ਨੂੰ ਗ੍ਰੀਨ ਕਾਰਡ (ਕਾਨੂੰਨੀ ਸਥਾਈ ਨਿਵਾਸ) ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨੇ ਸਫਾਰਤਖਾਨੇ ਦੇ ਅਫਸਰ ਨੂੰ ਇਹ ਭਰੋਸਾ ਦੁਆਉਣਾ ਹੋਵੇਗਾ ਕਿ ਉਹ ਅਮਰੀਕੀ ਸਰਕਾਰ ਦੀਆਂ ਇਨ੍ਹਾਂ ਸਹੂਲਤਾਂ ਦਾ ਲਾਭ ਨਹੀਂ ਲੈਣਗੇ ਜਿਹੜੇ ਉਸ ਦੇ ਨਾਗਰਿਕਾਂ ਲਈ ਹੋਣ।
.