ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ H-1B ਵੀਜ਼ਾਧਾਰਕ ਦੇ ਜੀਵਨ–ਸਾਥੀ ਨੂੰ ਮਿਲੇਗਾ ਮੁੜ ਵਰਕ–ਪਰਮਿਟ

ਅਮਰੀਕੀ H-1B ਵੀਜ਼ਾਧਾਰਕ ਦੇ ਜੀਵਨ–ਸਾਥੀ ਨੂੰ ਮਿਲੇਗਾ ਮੁੜ ਵਰਕ–ਪਰਮਿਟ

ਅਮਰੀਕਾ ਦੀ ਇੱਕ ਅਪੀਲਜ ਅਦਾਲਤ ਨੇ ਓਬਾਮਾ–ਜੁੱਗ ਦੇ ਉਸ ਨਿਯਮ ਨੂੰ ਖ਼ਤਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਰਾਹੀਂ ਐਚ–1ਬੀ (H-1B) ਰਾਹੀਂ ਅਮਰੀਕਾ ਆਏ ਪ੍ਰਵਾਸੀਆਂ ਦੇ ਜੀਵਨ–ਸਾਥੀ ਵੀ ਵਰਕ–ਪਰਮਿਟ ਲੈਂਦੇ ਰਹੇ ਹਨ। ਇਸ ਨਾਲ ਨਿਸ਼ਚਤ ਤੌਰ ’ਤੇ ਇੱਕ ਲੱਖ ਭਾਰਤੀ ਪਰਿਵਾਰਾਂ ਨੂੰ ਰਾਹਤ ਮਿਲੇਗੀ। ਦਰਅਸਲ, ਇਹ ਵੀਜ਼ਾ ਜ਼ਿਆਦਾਤਰ ਭਾਰਤ ਦੇ ਹੁਨਰਮੰਦਾਂ ਨੂੰ ਹੀ ਮਿਲਦਾ ਹੈ।

 

 

ਦਰਅਸਲ, ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਹੇਠਲਾ ਅਮਰੀਕੀ ਪ੍ਰਸ਼ਾਸਨ ਬਹੁਤ ਚਿਰਾਂ ਤੋਂ ਇਹ ਨਿਯਮ ਰੱਦ ਕਰਨਾ ਚਾਹ ਰਿਹਾ ਹੈ; ਇਸ ਲਈ ਕਾਨੂੰਨੀ ਪ੍ਰਕਿਰਿਆ ਅਗਲੇ ਸਾਲ ਬਹਾਰ ਦੇ ਮੌਸਮ ਦੌਰਾਨ ਸ਼ੁਰੂ ਕੀਤੀ ਜਾ ਸਕਦੀ ਹੈ।

 

 

ਵਾਸ਼ਿੰਗਟਨ ਡੀਸੀ ਸਰਕਟ ਕੋਰਟ ਆਫ਼ ਅਪੀਲਜ਼ ਦੇ ਇੱਕ ਬੈਂਚ ਨੇ ਪਟੀਸ਼ਨਰ ‘ਸੇਵ ਜੌਬਸ’ ਦਾ ਇਹ ਮਾਮਲਾ ਇੱਕ ਹੇਠਲੀ ਅਦਾਲਤ ਨੂੰ ਵਾਪਸ ਭੇਜ ਦਿੱਤਾ ਹੈ, ਜਿੱਥੇ ਉਸ ਮਾਮਲੇ ਦਾ ਫ਼ੈਸਲਾ ਉਸ ਦੀ ਮੈਰਿਟ ਦੇ ਆਧਾਰ ’ਤੇ ਹੀ ਹੋਵੇਗਾ।

 

 

ਹੁਣ ਜਦੋਂ ਤੱਕ ਗ੍ਰਹਿ–ਸੁਰੱਖਿਆ ਵਿਭਾਗ ਵੱਲੋਂ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਜਾਂਦੀ, ਤਦ ਤੱਕ ਇਹ ਸਹੂਲਤ ਇਸ ਵੀਜ਼ਾ–ਧਾਰਕਾਂ ਨੂੰ ਮਿਲਦੀ ਰਹੇਗੀ। ਇਸ ਤੋਂ ਭਾਵ ਹੈ ਕਿ ਇਹ ਸਹੂਲਤ ਹੁਣ ਹੋਰ ਬਹੁਤਾ ਸਮਾਂ ਨਹੀਂ ਮਿਲੇਗੀ ਪਰ ਹਾਲੇ ਕੁਝ ਚਿਰ ਹੋਰ ਜਾਰੀ ਰਹੇਗੀ।

 

 

ਤਦ ਤੱਕ ਇਨ੍ਹਾਂ ਪਰਿਵਾਰਾਂ ਨੂੰ ਨਿਯਮ H-4 EAD (ਇੰਪਲਾਇਮੈਂਟ ਆਥੋਰਾਇਜ਼ੇਸ਼ਨ ਡਾਕੂਮੈਂਟ) ਰਾਹੀਂ ਇਹ ਲਾਭ ਮਿਲਦਾ ਰਹੇਗਾ। ਨਿਯਮ H-4 EAD ਦੀ ਸ਼ੁਰੂਆਤ ਸਾਬਕਾ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ 2015 ’ਚ ਸ਼ੁਰੂ ਕੀਤੀ ਗਈ ਸੀ।

 

 

ਦਸੰਬਰ 2017 ਤੱਕ ਕੁੱਲ 1,26,853 ਅਜਿਹੇ H-4EAD ਵੀਜ਼ੇ ਜਾਰੀ ਕੀਤੇ ਗਏ ਸਨ ਤੇ ਉਨ੍ਹਾਂ ਵਿੱਚੋਂ 93 ਫ਼ੀ ਸਦੀ ਭਾਰਤ ਤੋਂ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US H-1B Visa holder s spouse will again get Work Permit