ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨੇ ਸਪੇਸ ਫੋਰਸ ਬਣਾਉਣ ਲਈ ਕਸੀ ਕਮਰ, ਪਾਸ ਕੀਤਾ ਰੱਖਿਆ ਬਜਟ

ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਨੇ 738 ਅਰਬ ਡਾਲਰ ਦਾ ਰੱਖਿਆ ਬਜਟ ਬਿਲ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ। ਇਸ ਬਜਟ ਚ ਪੁਲਾੜ ਫੋਰਸ ਸਥਾਪਤ ਕਰਨ ਦਾ ਪ੍ਰਬੰਧ ਹੈ। ਬਜਟ ਨਾਲ ਸਬੰਧਤ ਬਿਲ ਚ ਪੁਲਾੜ ਫੋਰਸ ਦੀ ਸਥਾਪਨਾ ਨੂੰ ਯੂਐਸ ਆਰਮੀ ਦੀ ਨਵੀਂ ਸ਼ਾਖਾ ਦੇ ਤੌਰ ਤੇ ਕਰਨ ਦੀ ਮੰਗ ਕੀਤੀ ਗਈ ਹੈ। ਪੁਲਾੜ ਫੋਰਸ ਏਅਰ ਫੋਰਸ ਦੇ ਨਿਯੰਤਰਣ ਚ ਆਵੇਗੀ।

 

ਇਸ ਬਿਲ 'ਤੇ ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤ ਹੋਣੇ ਬਾਕੀ ਹਨ। ਪਿਛਲੇ ਹਫ਼ਤੇ ਹਾਊਸ ਆਫ ਰਿਪ੍ਰੈਜ਼ੈਂਟੇਟਿਜ ਦੇ ਹੇਠਲੇ ਸਦਨ ਚ ਬਿਲ ਨੂੰ 48 ਦੇ ਮੁਕਾਬਲੇ 377 ਵੋਟਾਂ ਨਾਲ ਪਾਸ ਕੀਤਾ ਗਿਆ ਸੀ। ਸੈਨੇਟ ਦੀ ਆਰਮਡ ਸਰਵਿਸਿਜ਼ ਕਮੇਟੀ ਦੇ ਚੇਅਰਮੈਨ ਜਿਮ ਇਨਹੋਫ ਨੇ ਕਿਹਾ, “ਅਸੀਂ ਪੁਲਾੜ ਦੇ ਮੋਰਚੇ 'ਤੇ ਸ਼ਾਨਦਾਰ ਕੰਮ ਕੀਤਾ ਹੈ। ਜਲਦੀ ਹੀ ਪੁਲਾੜ ਫੋਰਸ ਦਾ ਗਠਨ ਕੀਤਾ ਜਾਵੇਗਾ।

 

ਪਿਛਲੇ ਸਾਲ ਦਿੱਤੇ ਗਏ ਆਦੇਸ਼

 

ਟਰੰਪ ਨੇ ਪਿਛਲੇ ਸਾਲ ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗੋਨ ਨੂੰ ਪੁਲਾੜ ਫੋਰਸ ਦਾ ਗਠਨ ਕਰਨ ਦੇ ਆਦੇਸ਼ ਦਿੱਤੇ ਸਨ। ਟਰੰਪ ਨੇ ਪੈਂਟਾਗਨ ਨੂੰ ਤੁਰੰਤ ਪੁਲਾੜ ਫੋਰਸ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਸੀ। ਟਰੰਪ ਨੇ ਕਿਹਾ ਕਿ ਸਾਡੇ ਕੋਲ ਏਅਰਫੋਰਸ ਹੈ ਪਰ ਸਾਨੂੰ ਇਸ ਤੋਂ ਅੱਗੇ ਜਾਣਾ ਪਏਗਾ। ਪੁਲਾੜ ਫੋਰਸ ਵੀ ਹਵਾਈ ਫੌਜ ਵਰਗੀ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US has passed a 738 billion dollars defense budget