ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਨੇ ਚੀਨੀ ਵਸਤਾਂ `ਤੇ ਲਾਏ 50 ਅਰਬ ਡਾਲਰ ਦੇ ਟੈਕਸ, ਚੀਨ ਕਰੇਗਾ ਜਵਾਬੀ ਕਾਰਵਾਈ

US Imposes $50 Billion Tariffs upon Chinese Products

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਤੋਂ ਦਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ `ਤੇ 50 ਅਰਬ ਡਾਲਰ ਦੇ ਨਵੇਂ ਟੈਕਸ ਲਾ ਦਿੱਤੇ ਹਨ। ਉੱਧਰ ਚੀਨ ਨੇ ਵੀ ਜਵਾਬੀ ਕਾਰਵਾਈ ਕਰਨ ਦੇ ਸੰਕੇਤ ਦਿੱਤੇ  ਹਨ। ਇਸ ਤੋਂ ਬਾਅਦ ਦੁਨੀਆ ਦੇ ਦੋ ਵੱਡੇ ਦੇਸ਼ਾਂ ਵਿਚਾਲੇ ਕਾਰੋਬਾਰੀ ਜੰਗ ਛਿੜਨ ਦੀ ਸੰਭਾਵਨਾ ਬਣ ਗਈ ਹੈ।

ਅਮਰੀਕਾ ਇਸ ਵੇਲੇ ਚੀਨ ਤੋਂ 800 ਤੋਂ ਵੱਧ ਵਸਤਾਂ ਦਰਾਮਦ ਕਰਦਾ ਹੈ। ਉਨ੍ਹਾਂ `ਤੇ ਆਉਂਦੀ 6 ਜੁਲਾਈ ਤੋਂ 25 ਫ਼ੀ ਸਦੀ ਵਧੇਰੇ ਟੈਕਸ ਲੱਗਣਾ ਸ਼ੁਰੂ ਹੋ ਜਾਵੇਗਾ। ਇਨ੍ਹਾਂ ਨਵੇਂ ਟੈਕਸਾਂ ਬਾਰੇ ਜਾਣਕਾਰੀ ਖ਼ੁਦ ਡੋਨਾਲਡ ਟਰੰਪ ਨੇ ਪ੍ਰੈੱਸ ਨੂੰ ਦਿੱਤੀ। ਇਸ ਦੇ ਜਵਾਬ ਵਿੱਚ ਚੀਨ ਦੇ ਵਣਜ ਮੰਤਰਾਲੇ ਨੇ ਵੀ ਕਿਹਾ ਹੈ ਕਿ ਉਹ ਅਮਰੀਕੀ ਵਸਤਾਂ `ਤੇ ਅਜਿਹੇ ਟੈਕਸ ਲਾਵੇਗਾ ਤੇ ਟਰੰਪ ਵੱਲੋਂ ਚੁੱਕੇ ਗਏ ਅਜਿਹੇ ਕਦਮ ਅਵੈਧ ਹਨ। ਮੰਤਰਾਲੇ ਨੇ ਕਿਹਾ ਕਿ ਚੀਨ ਵੀ ਅਮਰੀਕਾ ਦੇ 659 ਉਤਪਾਦਾਂ `ਤੇ 25 ਫ਼ੀ ਸਦੀ ਨਵੇਂ ਟੈਕਸ ਲਾਵੇਗਾ। ਚੀਨ ਵੱਲੋਂ ਅਮਰੀਕਾ ਤੋਂ ਸੋਇਆਬੀਨ ਤੋਂ ਲੈ ਕੇ ਮੋਟਰਾਂ-ਕਾਰਾਂ ਤੇ ਸਮੁੰਦਰੀ ਜੀਵ ਤੱਕ ਦਰਾਮਦ ਕੀਤੇ ਜਾਂਦੇ ਹਨ। ਚੀਨ ਨੇ ਵੀ ਅਮਰੀਕੀ ਵਸਤਾਂ `ਤੇ 50 ਅਰਬ ਡਾਲਰ ਦੇ ਹੀ ਨਵੇਂ ਟੈਕਸ ਲਾਉਣ ਦਾ ਐਲਾਨ ਕੀਤਾ ਹੈ।
ਅਜਿਹੇ ਐਲਾਨਾਂ ਤੋਂ ਬਾਅਦ ਬੋਇੰਗ ਕੰਪਨੀ ਦੇ ਸ਼ੇਅਰਾਂ ਦੀ ਕੀਮਤ 1.3 ਫ਼ੀ ਸਦੀ ਡਿੱਗ ਗਈ। ਚੇਤੇ ਰਹੇ ਕਿ ਬੋਇੰਗ ਕੰਪਨੀ ਹੀ ਚੀਨ ਵਿੱਚ ਅਮਰੀਕਾ ਦੀ ਸਭ ਤੋਂ ਵੱਡੀ ਬਰਾਮਦਕਾਰ ਹੈ। ਇਸ ਤੋਂ ਬਾਅਦ ਕੇਟਰਪਿਲਰ ਇਨਕਾਰਪੋਰੇਸ਼ਨ ਦਾ ਨੰਬਰ ਆਉਂਦਾ ਹੈ, ਉਸ ਦੇ ਸ਼ੇਅਰਾਂ ਦੀ ਕੀਮਤ ਦੋ ਫ਼ੀ ਸਦੀ ਡਿੱਗੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Imposes 50 Billion Dollar Tariffs upon Chinese Products