ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨਾਲ ਆਪਣੇ ਫੌਜੀ ਸਬੰਧਾਂ ਦਾ ਦਾਇਰਾ ਵਧਾ ਰਿਹਾ ਅਮਰੀਕਾ

ਭਾਰਤ ਨਾਲ ਆਪਣੇ ਫੌਜੀ ਸਬੰਧਾਂ ਦਾ ਦਾਇਰਾ ਵਧਾ ਰਿਹਾ ਅਮਰੀਕਾ

ਅਮਰੀਕਾ ਦੇ ਰੱਖਿਆ ਮੰਤਰੀ ਪੈਟ੍ਰਿਕ ਸ਼ਾਨਾਹਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਆਪਣੇ ਇਕ ਵੱਡੇ ‘ਰੱਖਿਆ ਸਾਝੇਦਾਰ’ ਭਾਰਤ ਨਾਲ ਆਪਣੇ ਫੌਜ ਸਬੰਧਾਂ ਦਾ ਦਾਇਰਾ ਵਧਾ ਰਿਹਾ ਹੈ। ਭਾਰਤ–ਅਮਰੀਕਾ ਵਿਚ ਤੇਜ਼ੀ ਨਾਲ ਵਧਦੀ ਸਾਂਝੇਦਾਰੀ ਦੇ ਦੋ ਮੁੱਖ ਖੇਤਰ– ਰੱਖਿਆ ਸਹਿਯੋਗ ਅਤੇ ਸ਼ਾਂਤੀ ਹੈ, ਜਿਸਦੀ ਕਲਪਨਾ (ਅਮਰੀਕੀ ਰਾਸ਼ਟਰਪਤੀ ਡੋਨਾਲਡ) ਟਰੰਪ ਪ੍ਰਸ਼ਾਸਨ ਦੀ ਹਿੰਦ–ਪ੍ਰਸ਼ਾਂਤ ਰਣਨੀਤੀ ਵਿਚ ਕੀਤੀ ਗਈ ਹੈ।

 

ਸ਼ਾਨਾਹਨ ਨੇ ਸਿੰਘਾਪੁਰ ਵਿਚ ਸ਼ਾਂਗਰੀ–ਲਾ ਸੰਵਾਦ ਵਿਚ ਆਪਣੇ ਸੰਬੋਧਨ ਵਿਚ ਕਿਹਾ, ‘ਬੀਤੇ ਦਹਾਕੇ ਵਿਚ ਭਾਰਤ–ਅਮਰੀਕਾ ਰੱਖਿਆ ਸਬੰਧਾਂ ਵਿਚ ਜ਼ਿਕਰਯੋਗ ਮਜ਼ਬੂਤੀ ਆਈ ਹੈ ਅਤੇ ਭਾਰਤ ਹੁਣ ਅਮਰੀਕਾ ਦਾ ਮਹੱਤਵਪੂਰਣ ਰੱਖਿਆ ਸਾਂਝੇਦਾਰ ਹੈ। ਸਾਡਾ ਦੇਸ਼ ਭਾਰਤ ਨਾਲ ਆਪਣੇ ਫੌਜੀ ਸਬੰਧਾਂ ਦਾ ਦਾਇਰਾ ਵਧਾ ਰਿਹਾ ਹੈ। ਇਸ ਵਿਚ ਪਹਿਲੀਵਾਰ ਇਸ ਸਾਲ ਦੇ ਅੰਤ ਵਿਚ ਹੋਣ ਵਾਲਾ ਫੌਜ ਦੇ ਤਿੰਨਾਂ ਅੰਗਾਂ (ਥਲ ਸੈਨਾ, ਨੌ ਸੈਨਾ ਅਤੇ ਹਵਾਈ ਸੈਨਾ) ਦਾ ਅਭਿਆਸ ਵੀ ਸ਼ਾਮਲ ਹੈ।

 

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸੰਚਾਰ, ਸੁਸੰਗਤਤਾ ਤੇ ਸੁਰੱਖਿਆ ਸਮਝੌਤਾ (ਕੌਮਕਾਸਾ) ਉਤੇ ਦਸਤਖਤ ਕਰਨਾ ਇਕ ਇਤਿਹਾਸਕ ਉਪਲੱਬਧੀ ਹੈ। ਇਸ ਸਮਝੌਤੇ ਬਾਅਦ ਭਾਰਤ ਅਮਰੀਕਾ ਨਾਲ ਅਤਿਮਹੱਤਵਪੂਰਣ ਸੰਵੇਦਨਸ਼ੀਲ ਰੱਖਿਆ ਤਕਨੀਕੀ ਹਾਸਲ ਕਰ ਸਕਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US increasing scope complexity and frequency of military engagements with India