ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਫ਼ੌਜਾਂ ਦੇ ਵਾਪਸ ਜਾਣ ਪਿੱਛੋਂ ਵੀ ਖ਼ੁਫ਼ੀਆ ਏਜੰਸੀਆਂ ਅਫ਼ਗ਼ਾਨਿਸਤਾਨ ’ਚ ਰਹਿਣਗੀਆਂ

ਅਮਰੀਕੀ ਫ਼ੌਜਾਂ ਦੇ ਵਾਪਸ ਜਾਣ ਪਿੱਛੋਂ ਵੀ ਖ਼ੁਫ਼ੀਆ ਏਜੰਸੀਆਂ ਅਫ਼ਗ਼ਾਨਿਸਤਾਨ ’ਚ ਰਹਿਣਗੀਆਂ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਫ਼ਗ਼ਾਨਿਸਤਾਨ ’ਚੋਂ ਉਨ੍ਹਾਂ ਦੇ ਦੇਸ਼ ਦੀਆਂ ਫ਼ੌਜਾਂ ਵਾਪਸ ਚਲੇ ਜਾਣ ਦੇ ਬਾਅਦ ਵੀ ਅਮਰੀਕੀ ਖ਼ੁਫ਼ੀਆ ਏਜੰਸੀਆਂ ਉੱਥੇ ਕੰਮ ਕਰਦੀਆਂ ਰਹਿਣਗੀਆਂ।

 

 

ਸ੍ਰੀ ਟਰੰਪ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਦੱਖਣੀ ਏਸ਼ੀਆਈ ਦੇਸ਼ ‘ਅੱਤਵਾਦ ਦੀ ਪ੍ਰਯੋਗਸ਼ਾਲਾ’ ਬਣਨ। ਉਨ੍ਹਾਂ ਅਮਰੀਕਾ–ਤਾਲਿਬਾਨ ਸ਼ਾਂਤੀ ਯੋਜਨਾ ਦੀ ਸਮੀਖਿਆ ਲਈ ਸਿਖ਼ਰਲੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨਾਲ ਮੀਟਿੰਗ ਤੋਂ ਬਾਅਦ ਇਹ ਟਿੱਪਣੀ ਕੀਤੀ।

 

 

ਸ੍ਰੀ ਟਰੰਪ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ – ‘ਅਸੀਂ ਅਫ਼ਗ਼ਾਨਿਸਤਾਨ ’ਚ ਸਰਕਾਰ ਤੇ ਤਾਲਿਬਾਨ ਦੋਵਾਂ ਨਾਲ ਗੱਲਬਾਤ ਕਰ ਰਹ ਹਾਂ ਤੇ ਚਰਚਾ ਕਾਫ਼ੀ ਵਧੀਆ ਰਹੀ ਹੈ। ਵੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ।’ ਉਨ੍ਹਾਂ ਕਿਹਾ ਕਿ ਅਸੀਂ ਫ਼ੌਜੀਆਂ ਦੀ ਗਿਣਤੀ ਘਟਾ ਕੇ ਸ਼ਾਇਦ 13,000 ਕਰ ਦਿੱਤੀ ਹੈ। ਅਸੀਂ ਇਸ ਨੂੰ ਥੋੜ੍ਹਾ ਹੋਰ ਘਟਾਵਾਂਗੇ। ਇਸ ਤੋਂ ਬਾਅਦ ਫ਼ੈਸਲਾ ਲਵਾਂਗੇ ਕਿ ਅਸੀਂ ਉੱਥੇ ਲੰਮੇ ਸਮੇਂ ਤੱਕ ਰੁਕਣਾ ਹੈ ਜਾਂ ਨਹੀਂ।

 

 

ਇੱਕ ਸਵਾਲ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਕਿ ਅਫ਼ਗ਼ਾਨਿਸਤਾਨ ’ਚ ਅਮਰੀਕਾ ਦੀਆਂ ਖ਼ੁਫ਼ੀਆ ਏਜੰਸੀਆਂ ਦਾ ਬਣੇ ਰਹਿਣਾ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਇਹ ਉਹ ਥਾਂ ਹੈ, ਜਿੱਥੇ ਸਾਡੇ ਉੱਤੇ ਹਮਲੇ ਹੁੰਦੇ ਹਨ। ਤੁਸੀਂ ਵੇਖੋ ਵਰਲਡ ਟਰੇਡ ਟਾਵਰ ਉੱਤੇ ਕੀ ਹੋਇਆ ਸੀ? ਉਸ ਦਾ ਸਬੰਧ ਅਫ਼ਗ਼ਾਨਿਸਤਾਨ ਨਾਲ ਹੀ ਸੀ।

 

 

ਉਨ੍ਹਾਂ ਸਪੱਸ਼ਟ ਆਖਿਆ ਕਿ ਅਸੀਂ ਬਹੁਤ ਅਹਿਮ ਖ਼ੁਫ਼ੀਆ ਪ੍ਰਣਾਲੀ ਅਫ਼ਗ਼ਾਨਿਸਤਾਨ ’ਚ ਬਣਾ ਕੇ ਰੱਖਾਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Intelligence agencies shall remain in Afghanistan even after military evacuation