ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਵੱਲੋਂ ਈਰਾਨ ’ਤੇ ਸਾਈਬਰ ਹਮਲੇ, ਕਰ ਰਿਹੈ ਫ਼ੌਜੀ ਸਿਸਟਮ ਜਾਮ

ਅਮਰੀਕਾ ਵੱਲੋਂ ਈਰਾਨ ’ਤੇ ਸਾਈਬਰ ਹਮਲੇ, ਕਰ ਰਿਹੈ ਫ਼ੌਜੀ ਸਿਸਟਮ ਜਾਮ

ਈਰਾਨ ਉੱਤੇ ਅਮਰੀਕਾ ਦਾ ਫ਼ੌਜੀ ਹਮਲਾ ਭਾਵੇਂ 10 ਮਿੰਟਾਂ ਕਾਰਨ ਟਲ਼ ਗਿਆ ਸੀ ਤੇ ਉਦੋਂ ਤਾਂ ਅਮਰੀਕਾ ਨੇ ਈਰਾਨ ਦੇ ਤਿੰਨ ਟਿਕਾਣਿਆਂ ਉੱਤੇ ਬੰਬਾਰੀ ਕਰਨ ਦੀ ਪੂਰੀ ਤਿਆਰੀ ਕਰ ਲਈ ਸੀ। ਪਰ ਅਮਰੀਕੀ ਹਮਲੇ ਦਾ ਖ਼ਤਰਾ ਹਾਲੇ ਵੀ ਟਲ਼ਿਆ ਨਹੀਂ ਹੈ।

 

 

ਪ੍ਰਾਪਤ ਤਾਜ਼ਾ ਖ਼ਬਰਾਂ ਮੁਤਾਬਕ ਦੁਨੀਆ ਦੇ ਬਾਕੀ ਤਾਕਤਵਰ ਦੇਸ਼ਾਂ ਦਾ ਸਾਥ ਨਾ ਮਿਲਣ ਕਾਰਨ ਅਮਰੀਕਾ ਨੇ ਭਾਵੇਂ ਈਰਾਨ ਉੱਤੇ ਬੰਬਾਰੀ ਤ ਨਹੀਂ ਕੀਤੀ ਪਰ ਈਰਾਨ ਦੇ ਫ਼ੌਜੀ ਟਿਕਾਣੇ ਹਾਲੇ ਵੀ ਉਸ ਦੇ ਨਿਸ਼ਾਨੇ ਉੱਤੇ ਹਨ।

 

 

ਖ਼ਬਰਾਂ ਮੁਤਾਬਕ ਅਮਰੀਕਾ ਈਰਾਨ ਉੱਤੇ ਸਾਈਬਰ ਹਮਲੇ ਕਰ ਕੇ ਉਸ ਦੇ ਫ਼ੌਜੀ ਸਾਜ਼ੋ–ਸਾਮਾਨ ਨੂੰ ਜਾਮ ਕਰਨ ਦਾ ਜਤਨ ਕਰ ਰਿਹਾ ਹੈ।

 

 

ਹੁਣ ਪਤਾ ਲੱਗਾ ਹੈ ਕਿ ਅਮਰੀਕਾ ਨੇ ਈਰਾਨ ਦੇ ਫ਼ੌਜੀ ਟਿਕਾਣਿਆਂ ਉੱਤੇ ਸਾਈਬਰ ਹਮਲਾ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਕੇਟ–ਮਿਸਾਇਲ ਨੂੰ ਸੰਚਾਲਤ ਕਰਨ ਵਾਲੇ ਕੰਪਿਊਟਰਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ।

 

 

ਅਮਰੀਕਾ ਵੱਲੋਂ ਈਰਾਨ ਨੂੰ ਪਹਿਲਾਂ ਹੀ ਹੋਰ ਆਰਥਿਕ ਤੇ ਫ਼ੌਜੀ ਪਾਬੰਦੀਆਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US is doing cyber attack on Iran wants to jam military system