ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦ ਵਿਰੁੱਧ ਭਾਰਤ ਨਾਲ ਡਟਿਆ ਅਮਰੀਕਾ, ਪਾਕਿ ’ਤੇ ਪਾ ਰਿਹਾ ਦਬਾਅ

ਅੱਤਵਾਦ ਵਿਰੁੱਧ ਭਾਰਤ ਨਾਲ ਡਟਿਆ ਅਮਰੀਕਾ, ਪਾਕਿ ’ਤੇ ਪਾ ਰਿਹਾ ਦਬਾਅ

ਅਮਰੀਕਾ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਹੇਠਲੇ ਪ੍ਰਸ਼ਾਸਨ ਨੇ ਪਾਕਿਸਤਾਨ ਉੱਤੇ ਇਸ ਗੱਲ ਦਾ ਦਬਾਅ ਬਣਾਉਣ ਉੱਤੇ ਧਿਆਨ ਕੇਂਦ੍ਰਿਤ ਕੀਤਾ ਹੋਇਆ ਹੈ ਕਿ ਉਹ ਆਪਣੀ ਜ਼ਮੀਨ ਉੱਤੇ ਸਰਗਰਮ ਅੱਤਵਾਦੀ ਜੱਥੇਬੰਦੀਆਂ ਵਿਰੁੱਧ ਠੋਸ ਤੇ ਲਗਾਤਾਰ ਕਾਰਵਾਈ ਕਰੇ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਆਖੀ।

 

 

ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ ਪੁਲਵਾਮਾ ਹਮਲੇ ਦੇ ਜਵਾਬ ਵਿੱਚ ਭਾਰਤ ਨਾਲ ਖੁੱਲ੍ਹ ਕੇ ਤੇ ਮਜ਼ਬੂਤੀ ਨਾਲ ਖੜ੍ਹਾ ਹੈ। ਅਧਿਕਾਰੀ ਨੇ ਕਿਹਾ ਕਿ ਹੁਣ ਸਾਡਾ ਧਿਆਨ ਪਾਕਿਸਤਾਨ ਉੱਤੇ ਇਹ ਦਬਾਅ ਬਣਾਉਣ ਉੱਤੇ ਕੇਂਦ੍ਰਿਤ ਹੈ ਕਿ ਉਹ ਆਪਣੇ ਕੋਲ ਸਰਗਰਮ ਅੱਤਵਾਦੀ ਜੱਥੇਬੰਦੀਆਂ ਵਿਰੁੱਧ ਠੋਸ ਤੇ ਲਗਾਤਾਰ ਕਾਰਵਾਈ ਕਰੇ ਅਤੇ ਅਸੀਂ ਇਸ ਟੀਚੇ ਨੂੰ ਹਾਸਲ ਕਰਨ ਲਈ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ।

 

 

ਇੱਥੇ ਵਰਨਣਯੋਗ ਹੈ ਕਿ ਜੰਮੂ–ਕਸ਼ਮੀਰ ਦੇ ਪੁਲਵਾਮਾ ਵਿਖੇ ਬੀਤੀ 14 ਫ਼ਰਵਰੀ ਨੂੰ ਹੋਏ ਜੈਸ਼–ਏ–ਮੁਹੰਮਦ ਦੇ ਅੱਤਵਾਦੀ ਹਮਲੇ ਵਿੱਚ ਸੀਆਰਪੀਐੱਫ਼ ਦੇ 45 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਹੈ।

 

 

ਇਸ ਹਮਲੇ ਦੇ ਬਾਅਦ ਤੋਂ ਅਮਰੀਕਾ ਨੇ ਭਾਰਤ ਦੇ ਸਵੈ–ਰੱਖਿਆ ਦੇ ਅਧਿਕਾਰ ਦਾ ਨਾ ਕੇਵਲ ਸਮਰਥਲ ਕੀਤਾ ਹੈ, ਸਗੋਂ ਉਹ ਪਾਕਿਸਤਾਨ ਉੱਤੇ ਅੱਤਵਾਦੀ ਸਮੂਹਾਂ ਵਿਰੁੱਧ ਕਾਰਵਾਈ ਦਾ ਦਬਾਅ ਵੀ ਬਣਾ ਰਿਹਾ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦੀਆਂ ਦੀ ਪੁਸ਼ਤ–ਪਨਾਹੀ ਖ਼ਤਮ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜੋ ਕੁਝ ਵੀ ਹੋਇਆ, ਉਹ ਸਾਰੀ ਦੁਨੀਆ ਨੇ ਵੇਖਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US is with India on the issue of Terrorism and making pressure on Pak