ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਡੀਓ ਕਾਨਫ਼ਰੰਸਿੰਗ ਵੇਲੇ ਵਕੀਲ ਨੂੰ ਬਨੈਣ ’ਚ ਵੇਖ ਭੜਕਿਆ ਅਮਰੀਕੀ ਜੱਜ

ਵਿਡੀਓ ਕਾਨਫ਼ਰੰਸਿੰਗ ਵੇਲੇ ਵਕੀਲ ਨੂੰ ਬਨੈਣ ’ਚ ਵੇਖ ਭੜਕਿਆ ਅਮਰੀਕੀ ਜੱਜ

ਭਾਰਤ ’ਚ ਹੀ ਨਹੀਂ, ਦੁਨੀਆ ਭਰ ਦੇ ਸਾਰੇ ਦੇਸ਼ਾਂ ’ਚ ਹੀ ਕੋਰੋਨਾ ਵਾਇਰਸ ਦੀ ਮਹਾਮਾਰੀ ਫੈਲੇ ਹੋਣ ਕਾਰਨ ਇਸ ਵੇਲੇ ਅਦਾਲਤੀ ਮਾਮਲਿਆਂ ਦੀ ਸੁਣਵਾਈ ਵਿਡੀਓ ਕਾਨਫ਼ਰੰਸਿੰਗ ਰਾਹੀਂ ਚੱਲ ਰਹੀ ਹੈ। ਫ਼ਲੋਰਿਡਾ ’ਚ ਵਿਡੀਓ ਕਾਨਫ਼ਰੰਸ ਦੌਰਾਨ ਅਜਿਹੀ ਹੀ ਇੱਕ ਸੁਣਵਾਈ ਦੌਰਾਨ ਲਾਪਰਵਾਹੀ ਵਕੀਲ ਨੂੰ ਭਾਰੀ ਪੈ ਗਈ।

 

 

ਦਰਅਸਲ, ਵਕੀਲ ਸੁਣਵਾਈ ਦੌਰਾਨ ਬੈੱਡ ’ਤੇ ਬੈਠਾ ਸੀ ਤੇ ਉਸ ਨੇ ਬਨੈਣ ਪਹਿਨੀ ਹੋਈ ਸੀ। ਜ਼ੂਮ ’ਤੇ ਹੋਈ ਇਸ ਸੁਣਵਾਈ ਵੇਲੇ ਵਕੀਲ ਨੂੰ ਅਜਿਹੀ ਹਾਲਤ ’ਚ ਵੇਖ ਕੇ ਅਮਰੀਕੀ ਜੱਜ ਭੜਕ ਗਏ। ਉਨ੍ਹਾਂ ਵਕੀਲ ਨੂੰ ਪੂਰੀ ਵਰਦੀ ’ਚ ਹੀ ਬਹਿਸ ਲਈ ਆਉਣ ਵਾਸਤੇ ਕਿਹਾ।

 

 

ਬ੍ਰਾਵਰਡ ਸਰਕਟ ਅਦਾਲਤ ਦੇ ਜੱਜ ਡੈਨਿਸ ਬੈਲੇ ਨੇ ਇਸ ਤੋਂ ਬਾਅਦ ਫਿਰ ਬਾਰ ਐਸੋਸੀਏਸ਼ਨ ਨੂੰ ਵੈੱਬਸਾਈਟ ਰਾਹੀਂ ਇੱਕ ਚਿੱਠੀ ਮੇਲ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਟੈਲੀ–ਕਾਨਫ਼ਰੰਸਿੰਗ ਦੌਰਾਨ ਕੋਈ ਛੋਟ ਨਹੀਂ ਦਿੱਤੀ ਜਾਵੇਗੀ।

 

 

ਅਦਾਲਤੀ ਕੈਂਪਸ ਵਾਂਗ ਵਕੀਲਾਂ ਨੂੰ ਪੂਰੇ ਪਹਿਰਾਵੇ ’ਚ ਤੇ ਮਰਿਆਦਾ ’ਚ ਰਹਿਣਾ ਹੋਵੇਗਾ। ਵਕੀਲਾਂ ਦਾ ਕੈਜ਼ੂਅਲ ਸ਼ਰਟ, ਬਾਥਿੰਗ ਸੂਟ, ਮਹਿਲਾਵਾਂ ਦਾ ਘਰ ਦੇ ਕੱਪੜਿਆਂ ’ਚ ਸੁਣਵਾਈ ਵੇਲੇ ਪੇਸ਼ ਹੋਣਾ ਬਰਦਾਸ਼ਤ ਨਹੀਂ ਹੋਵੇਗਾ। ਬੈੱਡਰੂਮ ਦੀ ਥਾਂ ਉਚਿਤ ਸਥਾਨ ਤੋਂ ਹੀ ਆੱਨਲਾਈਨ ਸੁਣਵਾਈ ਲਈ ਹਾਜ਼ਰ ਹੋਵੋ। ਜੇ ਟੀ–ਸ਼ਰਟ, ਜੀਨਜ਼ ’ਚ ਵਿਖਾਈ ਦਿੱਤੇ, ਤਾਂ ਕਾਰਵਾਈ ਹੋਵੇਗੀ।

 

 

ਅਮਰੀਕਾ ’ਚ ਸਭ ਤੋਂ ਵੱਧ ਜਾਨੀ ਨੁਕਸਾਨ ਨਿਊ ਯਾਰਕ ’ਚ ਹੋਇਆ ਹੈ; ਜਿੱਥੇ ਹੁਣ ਤੱਕ 10,834 ਮਾਰੇ ਜਾ ਚੁੱਕੇ ਹਨ।

 

 

ਅਮਰੀਕਾ ’ਚ ਨਿਊ ਯਾਰਕ ਤੋਂ ਬਾਅਦ ਨਿਊ ਜਰਸੀ ਦਾ ਨੰਬਰ ਆਉਂਦਾ ਹੈ, ਜਿੱਥੇ ਹੁਣ ਤੱਕ 2,805 ਜਾਨਾਂ ਜਾ ਚੁੱਕੀਆਂ ਹਨ।

 

 

ਪੂਰੀ ਦੁਨੀਆ ’ਚ ਤਬਾਹੀ ਮਚਾ ਰਹੇ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਕਹਿਰ ਅਮਰੀਕਾ ’ਤੇ ਆਣ ਪਿਆ ਹੈ। ਅਮਰੀਕਾ ’ਚ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਹੁਣ ਵਧਦਾ ਹੀ ਜਾ ਰਿਹਾ ਹੈ। ਇਸ ਦੇਸ਼ ’ਚ ਪਿਛਲੇ 24 ਘੰਟਿਆਂ ’ਚ 2,600 ਵਿਅਕਤੀਆਂ ਦੀ ਮੌਤ ਹੋਈ ਹੈ, ਜੋ ਦੇਸ਼ ਵਿੱਚ ਹੁਣ ਤੱਕ ਕੋਵਿਡ–19 ਮਹਾਮਾਰੀ ਕਾਰਨ ਇੱਕ ਦਿਨ ’ਚ ਮਰਨ ਵਾਲਿਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਭਾਰਤ ’ਚ ਕੋਰੋਨਾ ਵਾਇਰਸ ਹੁਣ ਤੱਕ 422 ਜਾਨਾਂ ਲੈ ਚੁੱਕਾ ਹੈ ਤੇ 12,370 ਮਾਮਲੇ ਹੁਣ ਤੱਕ ਦਰਜ ਹੋ ਚੁੱਕੇ ਹਨ।

 

 

ਅਮਰੀਕਾ ’ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 6.44 ਲੱਖ ਤੋਂ ਵੀ ਵੱਧ ਹੈ। ਪੂਰੀ ਦੁਨੀਆ ’ਚ ਇਨ੍ਹਾਂ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ ਲਗਭਗ 21 ਲੱਖ ਹੋ ਗਈ ਹੈ। ਇਹ ਖ਼ਬਰ ਲਿਖੇ ਜਾਣ ਤੱਕ 20 ਲੱਖ 83 ਹਜ਼ਾਰ 304 ਵਿਅਕਤੀ ਕੋਰੋਨਾ–ਪਾਜ਼ਿਟਿਵ ਹੋ ਚੁੱਕੇ ਸਨ।

 

 

ਇਟਲੀ ’ਚ ਮੌਤਾਂ ਦੀ ਗਿਣਤੀ 21,645 ਹੈ ਤੇ ਇੱਥੇ 1.65 ਲੱਖ ਵਿਅਕਤੀ ਬੀਮਾਰ ਹਨ। ਸਪੇਨ ’ਚ ਮੌਤਾਂ ਦੀ ਗਿਣਤੀ ਅੱਜ 18,812 ਹੋ ਗਈ ਹੈ ਤੇ 1.80 ਲੱਖ ਤੋਂ ਵੱਧ ਵਿਅਕਤੀ ਪਾਜ਼ਿਟਿਵ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Judge snubs Advocate in Vest during Video Conferencing