ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਊਦੀ ਅਰਬ ਦੀ ਚੜ੍ਹਤ ਲਈ ਅਮਰੀਕਾ ਨੇ ਸ਼ੀਆ ਜਰਨੈਲ ਕਾਸਿਮ ਸੁਲੇਮਾਨੀ ਨੂੰ ਮਰਵਾਇਆ

ਅਯਾਤਉੱਲ੍ਹਾ ਖੋਮੇਨੀ (ਖੱਬੇ) ਅਤੇ ਕਾਸਿਮ ਸੁਲੇਮਾਨੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਸਭ ਤੋਂ ਤਾਕਤਵਰ ਫ਼ੌਜੀ ਕਮਾਂਡਰ ਤੇ ਖ਼ੁਫ਼ੀਆ ਏਜੰਸੀਆਂ ਦੇ ਮੁਖੀ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਨਾ ਸਿਰਫ਼ ਈਰਾਨ ਨੂੰ ਰਵਾਇਤੀ ਜੰਗ ਵਿੱਚ ਹਰਾਉਣ ਲਈ ਮਰਵਾਇਆ, ਸਗੋਂ ਇਸ ਰਾਹੀਂ ਸਊਦੀ ਅਰਬ ਨੂੰ ਵੀ ਇੱਕ ਸੰਦੇਸ਼ ਦਿੱਤਾ ਗਿਆ ਹੈ।

 

 

ਈਰਾਨ ਦੇ ਸਰਬਉੱਚ ਧਾਰਮਿਕ ਆਗੂ ਅਯਾਤਉੱਲ੍ਹਾ ਖੋਮੇਨੀ ਤੋਂ ਬਾਅਦ ਕਾਸਿਮ ਸੁਲੇਮਾਨੀ ਦੂਜੇ ਨੰਬਰ ’ਤੇ ਸਭ ਤੋਂ ਵੱਧ ਤਾਕਤਵਰ ਮੰਨਿਆ ਜਾਂਦਾ ਸੀ। ਉਸ ਦੀ ਹਰਮਨਪਿਆਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੀਆਈਏ ਦੇ ਇੱਕ ਸਾਬਕਾ ਵਿਸ਼ਲੇਸ਼ਕ ਨੇ ਸੁਲੇਮਾਨੀ ਨੂੰ ਜੇਮਸ ਬਾਂਡ ਤੇ ਲੇਡੀ ਗਾਗਾ ਜਿਹੀ ਪ੍ਰਸਿੱਧ ਸ਼ਖ਼ਸੀਅਤ ਕਰਾਰ ਦਿੱਤਾ ਸੀ।

 

 

ਕਾਸਿਮ ਸੁਲੇਮਾਨੀ 1957 ’ਚ ਪੂਰਬੀ ਈਰਾਨ ਦੇ ਇੱਕ ਗ਼ਰੀਬ ਪਰਿਵਾਰ ’ਚ ਪੈਦਾ ਹੋਇਆ ਸੀ ਤੇ ਬਹੁਤ ਘੱਟ ਉਮਰੇ ਹੀ ਉਹ ਫ਼ੌਜ ਨਾਲ ਜੁੜ ਗਿਆ ਸੀ। 1980 ਦੀ ਈਰਾਨ–ਇਰਾਕ ਜੰਗ ਵਿੱਚ ਸਰਹੱਦ ਦੀ ਰਾਖੀ ਨੂੰ ਲੈ ਕੇ ਵੀ ਉਹ ਕਾਫ਼ੀ ਚਰਚਿਤ ਰਿਹਾ ਸੀ। ਉਸ ਜੰਗ ਅਮਰੀਕਾ ਨੇ ਇਰਾਕ ਦਾ ਸਾਥ ਦਿੱਤਾ ਸੀ।

 

 

ਉਸ ਜੰਗ ਤੋਂ ਬਾਅਦ ਹੀ ਈਰਾਨ ਦੇ ਸਰਬਉੱਚ ਧਾਰਮਿਕ ਆਗੂ ਅਯਾਤਉੱਲ੍ਹਾ ਖੋਮੇਨੀ ਨੇ ਕਾਸਿਮ ਸੁਲੇਮਾਨੀ ਨੂੰ ‘ਜ਼ਿੰਦਾ ਸ਼ਹੀਦ’ ਦਾ ਖਿ਼ਤਾਬ ਦਿੱਤਾ ਸੀ। ਇਸ ਦਾ ਕਾਰਨ ਇਹ ਸੀ ਕਿ ਉਹ ਜਾਣਦੇ ਸਨ ਕਿ ਕਾਸਿਮ ਸੁਲੇਮਾਨੀ ਦੁਸ਼ਮਣ ਦੇ ਨਿਸ਼ਾਨੇ ’ਤੇ ਆ ਚੁੱਕੇ ਹਨ। ਇਹੋ ਕਾਰਨ ਹੈ ਕਿ ਸੁਲੇਮਾਨੀ ਦੀ ਮੌਤ ਤੋਂ ਬਾਅਦ ਖੋਮੇਨੀ ਨੇ ਕਿਹਾ ਕਿ ਕਾਸਿਮ ਭਾਵੇਂ ਚਲਾ ਗਿਆ ਹੈ ਪਰ ਉਸ ਦਾ ਮਿਸ਼ਨ ਤੇ ਰਾਹ ਖ਼ਤਮ ਨਹੀਂ ਹੋਵੇਗਾ।

 

 

ਹੁਣ ਚਰਚਾ ਇਸ ਗੱਲ ਦੀ ਹੈ ਕਿ ਈਰਾਨ ਕਿਉਂਕਿ ਇੱਕ ਸ਼ੀਆ ਮੁਲਕ ਹੈ ਤੇ ਕਾਸਿਮ ਸੁਲੇਮਾਨੀ ਸ਼ੀਆ ਮੁਸਲਿਮ ਭਾਈਚਾਰੇ ਦਾ ਹਰਮਨਪਿਆਰਾ ਆਗੂ ਸੀ। ਦੱਸਿਆ ਜਾਂਦਾ ਹੈ ਕਿ ਅਮਰੀਕਾ ਨੇ ਈਰਾਨ ਦੀ ਚੜ੍ਹਤ ਖ਼ਤਮ ਕਰਨ ਤੇ ਆਪਣੇ ਦੋਸਤ ਦੇਸ਼ ਸਊਦੀ ਅਰਬ ਦੀ ਗੁੱਡੀ ਚੜ੍ਹਾਉਣ ਲਈ ਕਾਸਿਮ ਸੁਲੇਮਾਨੀ ਨੂੰ ਮਰਵਾਇਆ ਹੈ।

 

 

ਇਸ ਦੇ ਨਾਲ ਹੀ ਅਮਰੀਕਾ ਦਾ ਮੁੱਖ ਮੰਤਵ ਈਰਾਨ ਦੇ ਅਰਥਚਾਰੇ ਨੂੰ ਵੱਡਾ ਨੁਕਸਾਨ ਪਹੁੰਚਾਉਣਾ ਹੈ। ਹੁਣ ਜੇ ਅਮਰੀਕਾ ਤੇ ਈਰਾਨ ਵਿਚਾਲੇ ਸੰਘਰਸ਼ ਵਧਦਾ ਹੈ, ਤਾਂ ਯਕੀਨੀ ਤੌਰ ’ਤੇ ਵਧੇਰੇ ਨੁਕਸਾਨ ਈਰਾਨ ਦਾ ਹੀ ਹੋਵੇਗਾ।

 

 

ਤੇਲ ਦੀ ਬਰਾਮਦ ਦੇ ਮਾਮਲੇ ’ਚ ਇਰਾਕ, ਸਊਦੀ ਅਰਬ ਤੇ ਈਰਾਨ ਤਿੰਨੇ ਹੀ ਦੇਸ਼ ਇੱਕ–ਦੂਜੇ ਤੋਂ ਵਧ ਕੇ ਹਨ। ਅਮਰੀਕਾ ਆਪਣੇ ਦੋਸਤ ਦੇਸ਼ ਸਊਦੀ ਅਰਬ ਨੂੰ ਉਤਾਂਹ ਚੁੱਕਣ ਲਈ ਅਜਿਹਾ ਕੁਝ ਕਰ ਰਿਹਾ ਹੈ। ਅਮਰੀਕਾ ’ਚ ਇਹ ਵੀ ਚਰਚਾ ਹੈ ਕਿ ਇਸ ਤਣਾਅ ਦਾ ਸ੍ਰੀ ਟਰੰਪ ਨੂੰ ਆਪਣੇ ਦੇਸ਼ ਦੀਆਂ ਰਾਸ਼ਟਰਪਤੀ ਚੋਣਾਂ ’ਚ ਕਾਫ਼ੀ ਲਾਭ ਪੁੱਜ ਸਕਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US killed Shia Warrior Qasim Sulemani for Saudi Arabia