ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਗਾਨ ਜੰਗ ਤੇ ਪਾਕਿ ਫ਼ੌਜ ਦੇ ਬਜਟ ਨਾਲ ਬਣੇਗੀ ਮੈਕਸਿਕੋ ਸਰਹੱਦ ’ਤੇ ਦੀਵਾਰ

ਅਮਰੀਕੀ ਕਾਰਜਕਾਰੀ ਰੱਖਿਆ ਮੰਤਰੀ ਪੈਟ੍ਰਿਕ ਸ਼ਾਨਾਹਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਅਮਰੀਕਾ-ਮੇਕਸਿਕੋ ਸਰਹੱਦ ’ਤੇ ਦੀਵਾਰ ਦੀ ਉਸਾਰੀ ਚ ਮਦਦ ਲਈ ਲਗਭਗ ਡੇਢ ਅਰਬ ਡਾਲਰ ਦਾ ਫ਼ੰਡ ਭੇਜ ਰਿਹਾ ਹੈ ਜਿਹੜਾ ਅਸਲ ਚ ਅਫ਼ਾਗਨਿਸਤਾਨ ਸੁਰੱਖਿਆ ਬਲਾਂ ਅਤੇ ਪਾਕਿਸਤਾਨੀ ਫ਼ੌਜ ਨੂੰ ਭੇਜਿਆ ਜਾਣਾ ਸੀ।

 

ਸ਼ਾਨਾਹਨ ਨੇ ਸ਼ੁੱਕਰਵਾਰ ਨੂੱ ਦੇਰ ਰਾਤ ਇਕ ਬਿਆਨ ਚ ਕਿਹਾ ਕਿ ਅਸੀਂ ਡੇਢ ਅਰਬ ਡਾਲਰ ਦੀ ਰਕਮ 120 ਮੀਲ ਤੋਂ ਲੰਬੀ ਸਰਹੱਦੀ ਦੀਵਾਰ ਦੀ ਉਸਾਰੀ ਚ ਲਗਾਉਣ ਦੀ ਯੋਜਨਾ ਬਣਾਈ ਹੈ।

 

ਉਨ੍ਹਾਂ ਕਿਹਾ ਕਿ ਇਹ ਫ਼ੰਡ ਕਈ ਸ੍ਰੋਤਾਂ ਨਾਲ ਮਿਲ ਕੇ ਬਣਿਆ ਹੈ ਜਿਸ ਵਿਚ ਪਿਛਲੇ ਸਾਲ ਦਾ ਬਚਿਆ ਹੋਇਆ ਫ਼ੰਡ, ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਫ਼ੰਡ ’ਤੇ ਰੋਕ ਅਤੇ ਕਈ ਕਰਾਰਾਂ ਚ ਘੱਟ ਕੀਤੀ ਗਈ ਲਾਗਤ ਸ਼ਾਮਲ ਹੈ। ਇਨ੍ਹਾਂ ਚ 60 ਕਰੋੜ ਡਾਲਰ ਤੋਂ ਵੱਧ ਦੀ ਰਕਮ ਅਫ਼ਗਾਨਿਸਤਾਨ ਸੁਰੱਖਿਆ ਬਲਾਂ ਦੇ ਖਾਤੇ ਤੋਂ ਆਈ ਹੈ।

 

ਉਨ੍ਹਾਂ ਕਿਹਾ ਕਿ ਅਮਰੀਕਾ ਇਕ ਫ਼ੰਡ (ਕੋੲਲੀਸ਼ਨ ਸਪੋਰਟ ਫ਼ੰਡ) ਤੋਂ 7.8 ਕਰੋੜ ਡਾਲਰ ਕੱਢੇਗਾ। ਇਸ ਫ਼ੰਡ ਦੀ ਵਰਤੋਂ ਪਾਕਿਸਤਾਨ ਨੂੰ ਅਫ਼ਗਾਨਿਸਤਾਨ ਚ ਅਮਰੀਕੀ ਫ਼ੌਜ ਮਿਸ਼ਨ ਚ ਫ਼ੌਜੀ ਮਦਦ ਲਈ ਦਿੱਤੀ ਜਾਂਦੀ ਹੈ। ਅਮਰੀਕੀ-ਮੈਕਸਿਕੋ ਦੀ ਸਰਹੱਦ ਤੇ ਦੀਵਾਰ ਉਸਾਰੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਭ ਤੋਂ ਅਹਿਮ ਯੋਜਨਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Make mexico wall border from Afghan war budget