ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IT ਸੈਕਟਰ ’ਚ ਗਿਰਾਵਟ ਕਾਰਨ ਅਮਰੀਕਾ ਕਰ ਸਕਦੈ ਵਰਕ–ਵੀਜ਼ਾ ’ਚ ਤਬਦੀਲੀ

IT ਸੈਕਟਰ ’ਚ ਗਿਰਾਵਟ ਕਾਰਨ ਅਮਰੀਕਾ ਕਰ ਸਕਦੈ ਵਰਕ–ਵੀਜ਼ਾ ’ਚ ਤਬਦੀਲੀ

ਸੂਚਨਾ ਤਕਨਾਲੋਜੀ (IT) ਸੈਕਟਰ ਵਿੱਚ ਹਿੱਲਜੁੱਲ ਅਤੇ ਵਪਾਰਕ ਜੰਗ ਉੱਤੇ ਚੀਨ ਦੇ ਰਾਸ਼ਟਰਪਤੀ ਦੇ ਬਿਆਨ ਕਾਰਨ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਭਾਰਤੀ ਸ਼ੇਅਰਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਕਾਰੋਬਾਰ ਦੇ ਅੰਤ ’ਚ ਸੈਂਸੈਕਸ 215.76 ਅੰਕ ਭਾਵ 0.54 ਫ਼ੀ ਸਦੀ ਹੇਠਾਂ ਚਲਾ ਗਿਆ ਅਤੇ 40,360 ਦੇ ਅੰਕ–ਪੱਧਰ ਉੱਤੇ ਰਿਹਾ।

 

 

ਇਸੇ ਤਰ੍ਹਾਂ ਨਿਫ਼ਟੀ 54 ਅੰਕ ਭਾਵ 0.45 ਫ਼ੀ ਸਦੀ ਗਿਰਾਵਟ ਨਾਲ 11,915 ਅੰਕ–ਪੱਧਰ ਉੱਤੇ ਬੰਦ ਹੋਇਆ। ਇਹ ਲਗਾਤਾਰ ਦੂਜਾ ਦਿਨ ਹੈ, ਜਦੋਂ ਕਾਰੋਬਾਰ ਦੇ ਅੰਤ ’ਚ ਸੈਂਸੈਕਸ ਅਤੇ ਨਿਫ਼ਟੀ ਲਾਲ ਨਿਸ਼ਾਨ ’ਤੇ ਹਨ।

 

 

ਸ਼ੁੱਕਰਵਾਰ ਨੂੰ ਆਈਟੀ ਸੈਕਟਰ ਦੇ ਸ਼ੇਅਰ ਘਟਦੇ ਵਿਖਾਈ ਦਿੱਤੇ ਸਨ। ਬੀਐੱਸਈ ਇੰਡੈਕਸ ਅਨੁਸਾਰ ਤਾਂ ਕਾਰੋਬਾਰ ਦੇ ਅੰਤ ’ਚ ਇਨਫ਼ੋਸਿਸ ਦਾ ਸ਼ੇਅਰ 2.88 ਫ਼ੀ ਸਦੀ ਹੇਠਾਂ ਚਲਾ ਗਿਆ ਤੇ 693.15 ਰੁਪਏ ਦੇ ਭਾਅ ’ਤੇ ਬੰਦ ਹੋਇਆ। ਇਸੇ ਤਰ੍ਹਾਂ ਟੀਸੀਐੱਸ ਵਿੱਚ 2.20 ਫ਼ੀ ਸਦੀ ਗਿਰਾਵਟ ਵੇਖੀ ਗਈ ਤੇ ਉਹ 2070.55 ਰੁਪਏ ਉੱਤੇ ਰਿਹਾ। ਵਿਪਰੋ ਦੇ ਸ਼ੇਅਰ 1.82 ਫ਼ੀ ਸਦੀ ਹੇਠਾਂ ਜਾ ਕੇ 243.05 ਰੁਪਏ ਦੀ ਕੀਮਤ ਉੱਤੇ ਰਹੇ।

 

 

IT ਸੈਕਟਰ ਦੇ ਸ਼ੇਅਰ ’ਚ ਗਿਰਾਵਟ ਕਾਰਨ ਅਮਰੀਕੀ ਵਰਕ–ਵੀਜ਼ਾ ਨੂੰ ਲੈ ਕੇ ਚੱਲ ਰਹੀਆਂ ਖ਼ਬਰਾਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕੀ ਪ੍ਰਸ਼ਾਸਨ ਪ੍ਰਵਾਸੀਆਂ ਲਈ ਵਰਕ–ਵੀਜ਼ਾ ਵਿੱਚ ਤਬਦੀਲੀਆਂ ਕਰ ਸਕਦਾ ਹੈ। ਜੇ ਇੰਝ ਹੁੰਦਾ ਹੈ, ਤਾਂ ਭਾਰਤ ਦੇ ਆਈਟੀ ਪ੍ਰੋਫ਼ੈਸ਼ਨਲਜ਼ ਉੱਤੇ ਇਸ ਦਾ ਅਸਰ ਪਵੇਗਾ।

 

 

ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਨੂੰ ਲੈ ਕੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਅਮਰੀਕਾ ਨਾਲ ਵਪਾਰਕ ਕਰਾਰ ਲਈ ਕੰਮ ਕਰਨਾ ਚਾਹੁੰਦੇ ਹਨ ਪਰ ਕਿਸੇ ਤਰ੍ਹਾਂ ਦਾ ਸੰਘਰਸ਼ ਹੋਵੇਗਾ ਤਾਂ ਉਸ ਲਈ ਵੀ ਤਿਆਰ ਹਾਂ।

 

 

ਚੀਨੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਚੀਨ ਹੁਣ ਅਮਰੀਕਾ ਨਾਲ ਕਿਸੇ ਤਰ੍ਹਾਂ ਦੀ ਵਪਾਰਕ ਜੰਗ ਨਹੀਂ ਚਾਹੁੰਦਾ ਪਰ ਉਹ ਅਜਿਹੇ ਹਾਲਾਤ ਤੋਂ ਘਬਰਾਉਂਦਾ ਵੀ ਨਹੀਂ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US may do a change in Work Visa due to IT Sector decline