ਅਮਰੀਕੀ ਫੌਜ ਵੱਲੋਂ ਸੋਮਾਲੀਆ 'ਚ ਇਕ ਹਵਾਈ ਹਮਲਾ ਕਰਕੇ ਅੱਤਵਾਦੀ ਸੰਗਠਨ ਦੇ 52 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਅਮਰੀਕੀ ਸੈਨਾ ਨੇ ਕਿਹਾ ਕਿ ਉਸਨੇ ਸੋਮਾਲੀਆ 'ਚ ਇਕ ਹਵਾਈ ਹਮਲਾ ਕੀਤਾ ਹੈ, ਜਿਸ 'ਚ ਅੱਤਵਾਦੀ ਸੰਗਠਨ ਅਲ ਸ਼ਬਾਬ ਦੇ 52 ਅੱਤਵਾਦੀ ਮਾਰੇ ਗਏ ਹਨ। ਅਮਰੀਕਾ ਨੇ ਇਹ ਹਮਲਾ ਸੋਮਾਲੀਆ ਦੇ ਬਲਾਂ 'ਤੇ ਕੀਤੇ ਗਏ ਹਮਲੇ ਦੇ ਜਵਾਬ 'ਚ ਕੀਤਾ।
ਅਮਰੀਕਾ ਅਫਰੀਕਾ ਕਮਾਨ ਵੱਲੋਂਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਹਵਾਈ ਹਮਲਾ ਸ਼ਨੀਵਾਰ ਨੂੰ ਮੱਧ ਜੁਬਾ ਖੇਤਰ ਦੇ ਜਿਬਿਨ 'ਚ ਕੀਤਾ ਗਿਆ।