ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰੋੜਪਤੀ ਨੇ ਜਹਾਜ਼ ਨੂੰ ਆਟੋ ਮੋਡ 'ਚ ਛੱਡ, ਨਾਬਾਲਗ਼ ਲੜਕੀ ਦਾ ਕੀਤਾ ਜਿਨਸੀ ਸ਼ੋਸ਼ਣ


ਅਮਰੀਕਾ ਦੀ ਇੱਕ ਕਰੋੜਪਤੀ ਨੂੰ ਨਿਜੀ ਜਹਾਜ਼ ਵਿੱਚ ਨਾਬਾਲਗ਼ ਨਾਲ ਸਰੀਰਕ ਸਬੰਧ ਬਣਾਉਣ ਦੇ ਮਾਮਲੇ ਵਿੱਚ ਪੰਜ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਦੋਸ਼ੀ ਨੇ 15 ਸਾਲ ਦੀ ਲੜਕੀ ਨਾਲ ਸਬੰਧ ਬਣਾਉਣ ਲਈ ਨਿਜੀ ਜਹਾਜ਼ ਨੂੰ ਆਟੋ ਪਾਇਲਟ ਮੋਡ ਉੱਤੇ ਛੱਡ ਦਿੱਤਾ ਸੀ। ਇਸ ਮਾਮਲੇ ਵਿੱਚ 28 ਮਈ ਨੂੰ ਸਜ਼ਾ ਸੁਣਾਈ ਜਾਵੇਗੀ। 

 

ਅਦਾਲਤ ਨੇ 53 ਸਾਲਾ ਸਟੀਫ਼ਨ ਬ੍ਰੈਡਲੀ ਮੇਲ ਨੂੰ ਪਿਛਲੇ ਸਾਲ ਦਸੰਬਰ ਵਿਚ ਗ਼ੈਰ ਕਾਨੂੰਨੀ ਜਿਨਸੀ ਵਿਵਹਾਰ ਅਤੇ ਬਾਲ ਪੋਰਨੋਗ੍ਰਾਫੀ ਵਿਚ ਸ਼ਾਮਲ ਹੋਣ ਦਾ ਦੋਸ਼ੀ ਠਹਿਰਾਇਆ ਸੀ। ਦੋਸ਼ ਸੀ ਕਿ ਸਟੀਫ਼ਨ ਨੇ 2017 ਵਿਚ ਦੋ ਵਾਰ ਜਹਾਜ਼ ਵਿਚ ਨਾਬਾਲਗ਼ ਨਾਲ ਸੰਬੰਧ ਬਣਾਏ ਸਨ। 

 

 

ਇਸ ਤੋਂ ਬਾਅਦ ਉਸ ਨੇ ਗਰਭ ਨਿਰੋਧਕ ਗੋਲੀਆਂ ਖਾਣ ਲਈ ਵੀ ਕਿਹਾ ਸੀ। ਸਟੀਫ਼ਨ, ਨਿਊਜਰਸੀ ਦੀ ਵਸਨੀਕ ਲੜਕੀ ਨੂੰ ਪਾਇਲਟ ਦੀ ਸਿਖਲਾਈ ਦੇ ਰਿਹਾ ਸੀ। ਦੋਸ਼ੀ ਨੇ 16 ਸਾਲ ਦੀ ਉਮਰ ਵਿਚ ਲੜਕੀ ਨੂੰ ਲਾਇਸੈਂਸ ਦਿਵਾਉਣ ਦਾ ਵਾਅਦਾ ਵੀ ਕੀਤਾ ਸੀ।   


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Millionaire Put Pvt Plane on Autopilot Mode to Have Sex With a 15 year old teen Girl