ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅਮਰੀਕਾ ’ਚ 1,00,000 ਟਰੱਕ–ਡਰਾਇਵਰਾਂ ਦੀ ਲੋੜ

​​​​​​​ਅਮਰੀਕਾ ’ਚ 1,00,000 ਟਰੱਕ–ਡਰਾਇਵਰਾਂ ਦੀ ਲੋੜ

ਪੰਜਾਬੀਆਂ ਦੇ ਮਨਭਾਉਂਦੇ ਦੇਸ਼ ਘੱਟ ਹੀ ਹਨ। ਉਹ ਸਭ ਤੋਂ ਵੱਧ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਤੇ ਨਿਊ ਜ਼ੀਲੈਂਡ ਜਾ ਕੇ ਵੱਧ ਖ਼ੁਸ਼ ਹੁੰਦੇ ਹਨ। ਉਂਝ ਭਾਵੇਂ ਇਹ ਵੀ ਇੱਕ ਸੱਚਾਈ ਹੈ ਕਿ ਪੰਜਾਬੀ ਦੁਨੀਆ ਦੇ ਹਰੇਕ ਦੇਸ਼ ਤੇ ਹਰੇਕ ਕੋਣੇ ਵਿੱਚ ਜਾ ਕੇ ਵਸੇ ਹੋਏ ਹਨ ਪਰ ਫਿਰ ਵੀ ਉਹ ਇਨ੍ਹਾਂ ਉਪਰੋਕਤ ਦੇਸ਼ਾਂ ਵਿੱਚ ਜਾ ਕੇ ਕੰਮ ਕਰਨਾ ਤੇ ਰਹਿਣਾ ਵੱਧ ਪਸੰਦ ਕਰਦੇ ਹਨ।

 

 

ਇਨ੍ਹਾਂ ਹੀ ਦੇਸ਼ਾਂ ਵਿੱਚੋਂ ਇੱਕ – ਅਮਰੀਕਾ ਦੀ ਇੱਕ ਬਹੁਤ ਵਧੀਆ ਖ਼ਬਰ ਇਹ ਹੈ ਕਿ – ਅਮਰੀਕਾ ਨੂੰ ਹੁਣ 1,00,000 (ਇੱਕ ਲੱਖ) ਡਰਾਇਵਰਾਂ ਦੀ ਲੋੜ ਹੈ। ਇਹ ਡਰਾਇਵਰ ਟਰੱਕਾਂ ਲਈ ਚਾਹੀਦੇ ਹਨ। ਇਹ ਜਾਣਕਾਰੀ ‘ਅਮੈਰਿਕਨ ਟਰੱਕਿੰਗ ਐਸੋਸੀਏਸ਼ਨ’ ਨੇ ਦਿੱਤੀ ਹੈ। ਅਮਰੀਕਾ ਵਿੱਚ ਸਭ ਤੋਂ ਵੱਧ ਪੰਜਾਬੀ ਟਰੱਕ ਡਰਾਇਵਰ ਟੈਕਸਾਸ ਤੇ ਕੈਲੀਫ਼ੋਰਨੀਆ ਸੂਬਿਆਂ ਵਿੱਚ ਹਨ।

 

 

ਕੈਲੀਫ਼ੋਰਨੀਆ ਸੂਬੇ ਵਿੱਚ ਖ਼ਾਸ ਤੌਰ ’ਤੇ ਸਿੱਖ ਟਰੱਕ ਡਰਾਇਵਰਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ।

 

 

ਅਮਰੀਕਾ ਜਿਹੇ ਵੱਡੇ ਦੇਸ਼ ਵਿੱਚ ਇਸ ਵੇਲੇ ਟਰੱਕ ਡਰਾਇਵਰਾਂ ਦੀ ਵੱਡੀ ਘਾਟ ਚੱਲ ਰਹੀ ਹੈ। ਅਮਰੀਕਾ ਵਿੱਚ ਸਿੱਖਾਂ ਦੀ ਗਿਣਤੀ 5 ਲੱਖ ਤੋਂ ਵੀ ਵੱਧ ਹੈ ਤੇ ਉਨ੍ਹਾਂ ਵਿੱਚੋਂ ਬਹੁਤੇ ਡਰਾਇਵਰੀ ਹੀ ਕਰ ਰਹੇ ਹਨ।

 

 

ਕੈਨੇਡਾ ’ਚ ਵੀ ਚੰਗੇ ਘਰਾਂ ਦੇ ਪੰਜਾਬੀ ਕਾਕੇ ਟਰੱਕ–ਡਰਾਇਵਰੀ ਕਰਦੇ ਹਨ ਕਿਉਂਕਿ ਇਸ ਦੀ ਪ੍ਰਤੀ ਘੰਟਾ ਉਜਰਤ/ਕਮਾਈ ਹੋਰ ਕਈ ਛੋਟੇ–ਮੋਟੇ ਕੰਮਾਂ ਨਾਲੋਂ ਕਿਤੇ ਜ਼ਿਆਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US needs 1 lakh Truck Drivers