ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ `ਚ ਅਖ਼ਬਾਰ ਦੇ ਦਫ਼ਤਰ `ਤੇ ਹਮਲਾ, 5 ਹਲਾਕ

nwohek *u nyapko d/ dcaso *s/ jwbk, 5 jbke

1 / 2ਅਮਰੀਕਾ `ਚ ਅਖ਼ਬਾਰ ਦੇ ਦਫ਼ਤਰ `ਤੇ ਹਮਲਾ, 5 ਹਲਾਕ

ਅਮਰੀਕਾ `ਚ ਅਖ਼ਬਾਰ ਦੇ ਦਫ਼ਤਰ `ਤੇ ਹਮਲਾ, 5 ਹਲਾਕ

2 / 2ਅਮਰੀਕਾ `ਚ ਅਖ਼ਬਾਰ ਦੇ ਦਫ਼ਤਰ `ਤੇ ਹਮਲਾ, 5 ਹਲਾਕ

PreviousNext

ਅਮਰੀਕੀ ਸੂਬੇ ਮੇਰੀਲੈਂਡ ਦੇ ਸ਼ਹਿਰ ਐਨਾਪੋਲਿਸ `ਚ ਇੱਕ ਅਖ਼ਬਾਰ ‘ਕੈਪੀਟਲ ਗ਼ਜ਼ਟ` ਦੇ ਦਫ਼ਤਰ `ਤੇ ਇੱਕ ਬੰਦੂਕਧਾਰੀ ਨੇ ਅਚਾਨਕ ਹਮਲਾ ਬੋਲ ਦਿੱਤਾ, ਜਿਸ ਕਾਰਨ ਪੰਜ ਵਿਅਕਤੀ ਮੌਕੇ `ਤੇ ਮਾਰੇ ਗਏ। ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਵਿਸਕੌਨਸਿਨ ਜਾਣ ਤੋਂ ਪਹਿਲਾਂ ਇੱਕ ਟਵੀਟ ਰਾਹੀਂ ਆਪਣੇ ਵਿਚਾਰ ਰੱਖੇ:

 

ਪੁਲਿਸ ਅਨੁਸਾਰ ਹਮਲਾਵਰ ਇੱਕੋ ਵਿਅਕਤੀ ਸੀ। ਹਾਲੇ ਬਹੁਤ ਸਾਰੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੌਕੇ `ਤੇ ਭਾਰੀ ਗਿਣਤੀ ਵਿੱਚ ਪੁਲਿਸ ਤਾਇਨਾਤ ਹੈ। ਸਥਾਨਕ ਸਮੇਂ ਅਨੁਸਾਰ ਇਹ ਵਾਰਦਾਤ ਬੈਸਟਗੇਟ ਰੋਡ ਦੇ 800 ਬਲਾਕ `ਚ ਸ਼ਾਮੀਂ 3 ਕੁ ਵਜੇ ਵਾਪਰੀ। ਹਮਲਾਵਰ ਨੇ ਘੱਟੋ-ਘੱਟ 45 ਮਿੰਟਾਂ ਤੱਕ ਗੋਲ਼ੀਬਾਰੀ ਕੀਤੀ। ਉਸ ਵੇਲੇ ਦਫ਼ਤਰ `ਚ 31 ਵਿਅਕਤੀ ਮੌਜੂਦ ਸਲ।

ਪੁਲਿਸ ਨੇ ਮੌਕੇ `ਤੇ ਪੁੱਜ ਕੇ ਸੈਂਕੜੇ ਖ਼ੌਫ਼ਜ਼ਦਾ ਲੋਕਾਂ ਨੂੰ ਅੰਦਰੋਂ ਸੁਰੱਖਿਅਤ ਬਾਹਰ ਕੱਢਿਆ। ਦੱਸਿਆ ਜਾਦਾ ਹੈ ਕਿ ‘ਕੈਪੀਟਲ ਗ਼ਜ਼ਟ` ਅਮਰੀਕਾ ਦੇ ਸਭ ਤੋਂ ਪੁਰਾਣੇ ਅਖ਼ਬਾਰਾਂ `ਚੋਂ ਇੱਕ ਹੈ। ਇਸ ਦੀ ਰੋਜ਼ਾਨਾ ਛਪਣ ਗਿਣਤੀ 29,000 ਹੈ ਤੇ ਐਤਵਾਰ ਨੂੰ ਇਹ 34,000 ਦੇ ਲਗਭਗ ਛਪਦਾ ਹੈ। ਪਹਿਲਾਂ ਇਹ ਅਖ਼ਬਾਰ ਅੰਸ਼ਕ ਤੌਰ `ਤੇਵਾਸਿ਼ੰਗਟਨ ਦੇ ਇੱਕ ਪ੍ਰਕਾਸ਼ਕ ਫਿ਼ਲਿਪ ਮੇਰਿਲ ਦੀ ਮਲਕੀਅਤ ਸੀ।  ਇਸ ਅਖ਼ਬਾਰ ਦੇ ਮੌਜੂਦਾ ਸੰਪਾਦਕ ਜਿੰਮੀ ਡੀਬੱਟਸ ਨੇ ਕਿਹਾ ਕਿ ਇਸ ਘਟਨਾ ਨੇ ਉਨ੍ਹਾਂ ਨੂੰ ਦਿਲ ਤੋੜ ਕੇ ਰੱਖ ਦਿੱਤਾ ਹੈ ਤੇ ਉਹ ਸੁੰਨ ਹੋ ਗਏ ਹਨ।

ਅਖ਼ਬਾਰ ‘ਕੈਪੀਟਲ ਗ਼ਜ਼ਟ` ਦੀ ਸਥਾਪਨਾ ਬ੍ਰਿਟਿਸ਼ ਪੱਤਰਕਾਰ ਵਿਲੀਅਮ ਪਾਰਕਸ ਨੇ ਕੀਤੀ ਸੀ। ਇਹ ਅਖ਼ਬਾਰ 1767 `ਚ ਸ਼ੁਰੂ ਹੋਇਆ ਸੀ ਤੇ ਐਨੇ ਕੈਥਰੀਨ ਗ੍ਰੀਨ ਅਮਰੀਕਾ ਦੇ ਕਿਸੇ ਅਖ਼ਬਾਰ ਦੇ ਪਹਿਲੇ ਮਹਿਲਾ ਪ੍ਰਕਾਸ਼ਕ ਬਣੇ ਸਨ। ਸਤੰਬਰ 2014 `ਚ ਇਸ ਦਾ ਦਫ਼ਤਰ ਬੈਸਟਗੇਟ ਰੋਡ `ਤੇ ਆ ਗਿਆ ਸੀ। ਇਸ ਅਖ਼ਬਾਰ ਦੀਆਂ ਅਨੇਕ ਪ੍ਰਾਪਤੀਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US newspaper office assaulted 5 dead