ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਾਨ ’ਤੇ ਹਮਲੇ ਲਈ ਅਮਰੀਕਾ ਨੂੰ ਆਪਣੀ ਜ਼ਮੀਨ ਵਰਤਣ ਨਹੀਂ ਦੇਵਾਂਗੇ: ਇਰਾਕ

ਇਰਾਕ ਨੇ ਕਿਹਾ ਹੈ ਕਿ ਉਹ ਅਮਰੀਕਾ ਨੂੰ ਇਰਾਨ ਖਿਲਾਫ ਹਮਲੇ ਲਈ ਆਪਣੀ ਜ਼ਮੀਨ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਦੇਵੇਗਾ।

 

ਰਾਸ਼ਟਰਪਤੀ ਬਰਹਮ ਸਾਲਿਹ ਨੇ ਇਕ ਇੰਟਰਵੀਊ ਚ ਕਿਹਾ ਕਿ ਅਸੀਂ ਇਰਾਨ ਸਮੇਤ ਕਿਸੇ ਵੀ ਗੁਆਂਢੀ ਦੇਸ਼ ਖਿਲਾਫ਼ ਹਮਲੇ ਲਈ ਆਪਣੇ ਖੇਤਰ ਦੀ ਵਰਤੋਂ ਨਹੀਂ ਹੋਣ ਦੇਵਾਂਗੇ। ਇਹ ਫੈਸਲਾ ਇਰਾਕ ਅਤੇ ਅਮਰੀਕਾ ਵਿਚਾਲੇ ਹੋਏ ਕਰਾਰ ਦਾ ਹਿੱਸਾ ਨਹੀਂ ਹੈ।

 

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਸਾਲ ਫਰਵਰੀ ਚ ਇਕ ਚੈਨਲ ਨੂੰ ਦਿੱਤੇ ਇੰਟਰਵੀਊ ਚ ਕਿਹਾ ਸੀ ਕਿ ਅਮਰੀਕਾ, ਇਰਾਨ ’ਤੇ ਨਿਗਰਾਨੀ ਲਈ ਇਰਾਕ ਚ ਆਪਣੇ ਫ਼ੌਜੀਆਂ ਦੀ ਮੌਜੂਦਗੀ ਬਣਾਈ ਰੱਖ ਰਿਹਾ ਹੈ।

 

ਅਮਰੀਕੀ ਰਾਸ਼ਟਰਪਤੀ ਦੇ ਇਸ ਬਿਆਨ ਮਗਰੋਂ ਇਰਾਕੀ ਸੰਸਦ ਦੇ ਉਪਸਭਾਪਤੀ ਹਸਨ ਕਾਬੀ ਨੇ ਕਿਹਾ ਸੀ ਕਿ ਸੰਸਦ ਅਮਰੀਕਾ ਦੇ ਨਾਲ ਹੋਏ ਸੁਰੱਖਿਆ ਸਮਝੌਤੇ ਨੂੰ ਸਮਾਪਤ ਕਰਨ ਲਈ ਬਿਲ ਲਿਆਉਣ ਤੇ ਵਿਚਾਰ ਕਰ ਰਹੀ ਹੈ ਜਿਸ ਨਾਲ ਦੇਸ਼ ਤੋਂ ਸਾਰੇ ਵਿਦੇਸ਼ੀ ਫੌਜੀਆਂ ਦੀ ਵਾਪਸੀ ਦਾ ਰਾਹ ਸਾਫ ਹੋਵੇਗਾ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:us-not-allowed-to-use-our-territory-for-attack-on-iran-says-iraq