ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਸੰਸਦ ਨੇ ਪਾਸ ਕੀਤਾ ਹਾਂਗਕਾਂਗ ਦੇ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਕਾਨੂੰਨ

ਹਾਂਗਕਾਂਗ ਚ ਲੋਕਤੰਤਰ ਦੇ ਸਮਰਥਕਾਂ ਪ੍ਰਤੀ ਏਕਤਾ ਦਿਖਾਉਂਦਿਆਂ ਅਮਰੀਕੀ ਸੰਸਦ ਨੇ ਸਰਬਸੰਮਤੀ ਨਾਲ ਇਕ ਕਾਨੂੰਨ ਪਾਸ ਕੀਤਾ ਹੈ ਜੋ ਟਰੰਪ ਪ੍ਰਸ਼ਾਸਨ ਨੂੰ ਇਹ ਮੁਲਾਂਕਣ ਕਰਨ ਲਈ ਅਧਿਕਾਰ ਦੇਵੇਗਾ ਕਿ ਕੀ ਇਸ ਮਹੱਤਵਪੂਰਨ ਵਿਸ਼ਵਵਿਆਪੀ ਆਰਥਕ ਕੇਂਦਰ ਚ ਰਾਜਨੀਤਿਕ ਗੜਬੜੀ ਕਾਰਨ ਇਸ ਨੂੰ ਅਮਰੀਕੀ ਕਾਨੂੰਨ ਦੇ ਅਧੀਨ ਮਿਲੀ ਵਿਸ਼ੇਸ਼ ਦਰਜੇ ਚ ਬਦਲਾਅ ਲਿਆਉਣਾ ਸਹੀ ਹੈ ਜਾਂ ਨਹੀਂ?

 

ਹਾਂਗਕਾਂਗ ਹਿਊਮਨ ਰਾਈਟਸ ਐਂਡ ਡੈਮੋਕਰੇਸੀ ਐਕਟ 2019 ਮੰਗਲਵਾਰ ਨੂੰ ਪਾਸ ਕਰ ਦਿੱਤਾ ਗਿਆ। ਇਸਦੇ ਤਹਿਤ ਵਿਦੇਸ਼ ਮੰਤਰੀ ਨੂੰ ਸਾਲ ਚ ਘੱਟੋ ਘੱਟ ਇੱਕ ਵਾਰ ਸਾਬਤ ਕਰਨਾ ਹੋਵੇਗਾ ਕਿ ਹਾਂਗਕਾਂਗ ਕੋਲ ਅਜੇ ਵੀ ਕਾਫ਼ੀ ਖੁਦਮੁਖਤਿਆਰੀ ਹੈ ਕਿ ਉਹ ਅਮਰੀਕਾ ਦੇ ਨਾਲ ਵਪਾਰ ਨੂੰ ਵਿਸ਼ੇਸ਼ ਮਹੱਤਵ ਦੇ ਸਕੇ।

 

ਅਮਰੀਕਾ ਅਰਧ-ਖੁਦਮੁਖਤਿਆਰ ਹਾਂਗਕਾਂਗ ਦਾ ਚੀਨੀ ਮੁੱਖ ਭੂਮੀ ਨਾਲੋਂ ਵੱਖਰਾ ਵਰਤਾਓ ਕਰਦਾ ਹੈ। ਜੇ ਹਾਂਗਕਾਂਗ ਹਿਊਮਨ ਰਾਈਟਸ ਐਂਡ ਡੈਮੋਕਰੇਸੀ ਐਕਟ 2019 ਕਾਨੂੰਨ ਬਣ ਜਾਂਦਾ ਹੈ ਤਾਂ ਸ਼ਹਿਰ ਦੀ ਵਿਸ਼ੇਸ਼ ਦਰਜੇ ਦੀ ਵਿਆਪਕ ਜਾਂਚ ਲਾਜ਼ਮੀ ਹੋ ਜਾਵੇਗੀ।

 

ਸੰਸਦ ਮੈਂਬਰ ਜਿੰਮ ਰਾਇਸ਼ ਨੇ ਕਿਹਾ, “ਅਮਰੀਕੀ ਸੰਸਦ ਨੇ ਹਾਂਗਕਾਂਗ ਦੇ ਲੋਕਾਂ ਦੇ ਸਮਰਥਨ ਚ ਅੱਜ ਇੱਕ ਕਦਮ ਚੁੱਕਿਆ। ਇਸ ਬਿੱਲ ਦਾ ਪਾਸ ਹੋਣਾ ਹਾਂਗਕਾਂਗ ਦੀ ਖੁਦਮੁਖਤਿਆਰੀ ਨੂੰ ਘਟਾਉਣ ਅਤੇ ਚੀਨੀ ਕਮਿਊਨਿਸਟ ਪਾਰਟੀ ਨੂੰ ਆਜ਼ਾਦੀ ਦੇ ਆਪਣੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਲਈ ਜ਼ਿੰਮੇਵਾਰ ਠਹਿਰਾਉਣ ਲਈ ਇਕ ਮਹੱਤਵਪੂਰਨ ਕਦਮ ਹੈ।”

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Parliament passed Hong Kong Human Rights and Democracy Law