ਈਰਾਨ ਨਾਲ ਚੱਲ ਰਹੇ ਤਣਾਅ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਈਰਾਨੀ ਡ੍ਰੋਨ ਨੂੰ ਮਾਰ ਗਿਰਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਅਮਰੀਕਾ ਦੇ ਇੱਕ ਜੰਗੀ ਬੇੜੇ ਨੇ ਹੋਰਮੁਜ ਦੇ ਜਲਡਮਰੂ ਮੱਧ ਸਾਗਰ ਵਿੱਚ ਇੱਕ ਈਰਾਨੀ ਡ੍ਰੋਨ ਨੂੰ ਮਾਰ ਗਿਰਾਇਆ ਹੈ।
ਪਰ ਉੱਧਰ ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਆਰਿਫ਼ ਨੇ ਅਜਿਹੀ ਕਿਸੇ ਘਟਨਾ ਤੋਂ ਇਨਕਾਰ ਕੀਤਾ ਹੈ ਪਰ ਸ੍ਰੀ ਟਰੰਪ ਨੇ ਇਸ ਦੇ ਮੁਕਾਬਲੇ ਦਾਅਵਾ ਕੀਤਾ ਹੈ ਕਿ ਅਮਰੀਕੀ ਬੇੜੇ ਨੇ ਆਪਣੇ ਘੇਰੇ ਦੇ 1,000 ਗਜ਼ ਦੇ ਅੰਦਰ ਡ੍ਰੋਨ ਆਉਣ ਤੋਂ ਬਾਅਦ ਉਸ ਨੂੰ ਨਸ਼ਟ ਕਰ ਦਿੱਤਾ।
ਸ੍ਰੀ ਟਰੰਪ ਨੇ ਕਿਹਾ ਕਿ ਈਰਾਨੀ ਡ੍ਰੋਨ ਨੇ ਅਮਰੀਕੀ ਜਹਾਜ਼ ਤੇ ਉਸ ਦੇ ਅਮਲੇ ਦੀ ਸੁਰੱਖਿਆ ਨੂੰ ਚੁਣੌਤੀ ਦਿੱਤੀ ਸੀ ਤੇ ਉਸ ਲਈ ਖ਼ਤਰਾ ਪੈਦਾ ਕਰਨਾ ਚਾਹਿਆ ਸੀ; ਉਸ ਦੇ ਜਵਾਬ ਵਿੱਚ ਹੀ ਅਮਰੀਕੀ ਬੇੜੇ ਨੇ ਕਾਰਵਾਈ ਕੀਤੀ।
ਉਨ੍ਹਾਂ ਹੋਰ ਦੇਸ਼ਾਂ ਤੋਂ ਈਰਾਨ ਦੀ ਨਿਖੇਧੀ ਕਰਨ ਦੀ ਅਪੀਲ ਕੀਤੀ। ਸ੍ਰੀ ਟਰੰਪ ਨੇ ਹੋਰਨਾਂ ਦੇਸ਼ਾਂ ਤੋਂ ਆਪਣੇ ਜਹਾਜ਼ਾਂ ਦੀ ਸੁਰੱਖਿਆ ਕਰਨ ਦਾ ਤੇ ਜਾਸੂਸੀ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਦਾ ਵੀ ਸੱਦਾ ਦਿੱਤਾ।