ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਦੀ ਵੁਹਾਨ ਲੈਬ 'ਚ ਪੈਦਾ ਹੋਇਆ ਕੋਰੋਨਾ ਵਾਇਰਸ, ਡੋਨਾਲਡ ਟਰੰਪ ਦਾ ਮੁੜ ਦਾਅਵਾ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੂਰੇ ਭਰੋਸੇ ਨਾਲ ਮੁੜ ਦਾਅਵਾ ਕੀਤਾ ਹੈ ਕਿ ਦੁਨੀਆ ਭਰ 'ਚ 2,34,000 ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲਾ ਅਤੇ ਅਰਥਚਾਰੇ ਨੂੰ ਤਬਾਹ ਕਰਨ ਵਾਲਾ ਕੋਰੋਨਾ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਦੀ ਇੱਕ ਵਾਇਰੋਲੋਜੀ ਲੈਬ 'ਚ ਪੈਦਾ ਹੋਇਆ ਹੈ।
 

ਟਰੰਪ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਅਜਿਹਾ ਕੁਝ ਮਿਲਿਆ ਹੈ, ਜਿਸ ਤੋਂ ਉਹ ਯਕੀਨ ਨਾਲ ਕਹਿ ਸਕਦੇ ਹਨ ਕਿ ਵਾਇਰਸ ਵੁਹਾਨ ਦੀ ਲੈਬ ਤੋਂ ਪੈਦਾ ਹੋਇਆ? ਇਸ 'ਤੇ ਉਨ੍ਹਾਂ ਨੇ ਵ੍ਹਾਈਟ ਹਾਊਸ 'ਚ ਕਿਹਾ, "ਹਾਂ, ਮੇਰੇ ਕੋਲ ਹੈ।" ਹਾਲਾਂਕਿ ਉਨ੍ਹਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਇਹ ਛੇਤੀ ਹੀ ਸਾਹਮਣੇ ਆ ਜਾਵੇਗੀ। ਇਹ ਪੁੱਛਣ 'ਤੇ ਕਿ ਉਨ੍ਹਾਂ ਨੂੰ ਅਜਿਹਾ ਕੀ ਮਿਲਿਆ ਹੈ ਜਿਸ ਨਾਲ ਉਹ ਭਰੋਸੇ ਨਾਲ ਇਹ ਕਹਿ ਸਕਦੇ ਹਨ ਤਾਂ ਟਰੰਪ ਨੇ ਕਿਹਾ, "ਮੈਂ ਤੁਹਾਨੂੰ ਨਹੀਂ ਦੱਸ ਸਕਦਾ।"
 

 

ਹਾਲਾਂਕਿ, ਉਨ੍ਹਾਂ ਨੇ ਇਸ ਦੇ ਲਈ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ। ਉਨ੍ਹਾਂ ਕਿਹਾ, "ਮੈਂ ਇਹ ਨਹੀਂ ਕਹਿਣਾ ਚਾਹੁੰਦਾ ਪਰ ਇਸ ਨੂੰ ਜ਼ਰੂਰ ਰੋਕਿਆ ਜਾ ਸਕਦਾ ਸੀ। ਇਹ ਚੀਨ ਤੋਂ ਪੈਦਾ ਹੋਇਆ ਸੀ ਅਤੇ ਇਸ ਨੂੰ ਰੋਕਿਆ ਜਾ ਸਕਦਾ ਸੀ ਅਤੇ ਕਾਸ਼ ਕਿ ਉਨ੍ਹਾਂ ਨੇ ਇਸ ਨੂੰ ਰੋਕ ਦਿੱਤਾ ਹੁੰਦਾ। ਉਹ ਜਾਂ ਤਾਂ ਇਸ ਨੂੰ ਰੋਕ ਨਹੀਂ ਸਕੇ ਜਾਂ ਉਹ ਰੋਕਣਾ ਨਹੀਂ ਚਾਹੁੰਦੇ ਸਨ ਅਤੇ ਇਸ ਦਾ ਨਤੀਜਾ ਦੁਨੀਆਂ ਨੂੰ ਭੁਗਤਣਾ ਪਿਆ।"
 

ਟਰੰਪ ਨੇ ਇਸ ਲਾਗ ਵਾਲੀ ਬਿਮਾਰੀ ਨਾਲ ਸਭ ਤੋਂ ਪ੍ਰਭਾਵਿਤ ਯੂਰਪੀ ਦੇਸ਼ ਇਟਲੀ ਦੀ ਮਿਸਾਲ ਦਿੰਦਿਆਂ ਕਿਹਾ, "ਇਕ ਹੋਰ ਸਥਿਤੀ ਇਹ ਹੈ ਕਿ ਉਨ੍ਹਾਂ ਨੇ ਚੀਨ ਤੋਂ ਆਉਣ ਵਾਲੇ ਸਾਰੇ ਜਹਾਜ਼ਾਂ ਤੇ ਆਵਾਜਾਈ ਨੂੰ ਕਿਵੇਂ ਰੋਕਿਆ, ਪਰ ਉਨ੍ਹਾਂ ਨੇ ਅਮਰੀਕਾ ਤੇ ਯੂਰਪ ਤੋਂ ਆਉਣ ਵਾਲੇ ਜਹਾਜ਼ਾਂ ਨੂੰ ਨਹੀਂ ਰੋਕਿਆ।" ਉਨ੍ਹਾਂ ਕਿਹਾ, "ਇਹ ਦੇਸ਼ (ਅਮਰੀਕਾ) ਬਹੁਤ ਖੁਸ਼ਕਿਸਮਤ ਹੈ ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਚੀਨ 'ਤੇ ਬਹੁਤ ਛੇਤੀ ਪਾਬੰਦੀ ਲਗਾ ਦਿੱਤੀ। ਜਨਵਰੀ 'ਚ ਅਸੀਂ ਚੀਨ 'ਤੇ ਪਾਬੰਦੀ ਲਗਾ ਦਿੱਤੀ। ਇਸ ਤੋਂ ਬਾਅਦ ਅਸੀਂ ਯੂਰਪ 'ਤੇ ਪਾਬੰਦੀ ਲਗਾਈ।"
 

ਟਰੰਪ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਅਸੀ ਇਹ ਪਤਾ ਲਗਾ ਲਵਾਂਗੇ ਕਿ ਅਸਲ 'ਚ ਕੀ ਹੋਇਆ ਸੀ। ਅਸੀਂ ਇਸ 'ਤੇ ਜ਼ੋਰਦਾਰ ਤਰੀਕੇ ਨਾਲ ਕੰਮ ਕਰ ਰਹੇ ਹਾਂ।" ਉਨ੍ਹਾਂ ਕਿਹਾ, "ਪਰ ਉਹ ਇਸ ਨੂੰ ਰੋਕ ਸਕਦੇ ਸਨ। ਉਨ੍ਹਾਂ ਦਾ ਦੇਸ਼ ਵਿਗਿਆਨਕ ਅਤੇ ਹੋਰ ਤਰੀਕੇ ਨਾਲ ਪ੍ਰਤਿਭਾਸ਼ਾਲੀ ਹੈ। ਉਹ ਇਸ ਨੂੰ ਰੋਕ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।" ਇਹ ਪੁੱਛੇ ਜਾਣ 'ਤੇ ਕਿ ਕੀ ਰਾਸ਼ਟਰਪਤੀ ਚਿਨਫਿੰਗ ਨੇ ਉਨ੍ਹਾਂ ਨੂੰ ਗੁੰਮਰਾਹ ਕੀਤਾ, ਇਸ 'ਤੇ ਟਰੰਪ ਨੇ ਕਿਹਾ, "ਕੁਝ ਤਾਂ ਹੋਇਆ। ਮੈਂ ਇਹ ਨਹੀਂ ਕਹਾਂਗਾ ਕਿ ਗੁੰਮਰਾਹ ਕੀਤਾ ਜਾਂ ਨਹੀਂ। ਮੈਂ ਤੁਹਾਨੂੰ ਦੱਸਾਂਗਾ। ਮੇਰਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਵਿੱਚ ਮੈਂ ਤੁਹਾਨੂੰ ਜਵਾਬ ਦਿਆਂਗਾ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US President Donald Trump claims Coronavirus originated from China Wuhan lab