ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੋਨਾਲਡ ਟਰੰਪ ਨੇ ਸੈਨੇਟਰ ਮਿੱਟ ਰੋਮਨੀ ਖ਼ਿਲਾਫ਼ ਮਹਾਂਦੋਸ਼ ਚਲਾਉਣ ਦੀ ਕੀਤੀ ਮੰਗ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਕੌੜੇ ਆਲੋਚਕ ਅਤੇ ਰਿਪਬਲੀਕਨ ਪਾਰਟੀ ਦੇ ਸੈਨੇਟਰ ਮਿੱਟ ਰੋਮਨੀ ਖ਼ਿਲਾਫ਼ ਮਹਾਂਦੋਸ਼ ਲਗਾਉਣ ਦੀ ਮੰਗ ਕੀਤੀ ਹੈ। ਰੋਮਨੀ ਨੇ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਨੂੰ ਧੋਖੇਬਾਜ਼ ਕਿਹਾ ਸੀ ਤੇ ਉਨ੍ਹਾਂ ਨੂੰ ਯੂਕ੍ਰੇਨ ਦੇ ਮੁੱਦੇ ਨੂੰ ਸੰਭਾਲਣ ਲਈ ਉਨ੍ਹਾਂ ਦੀ ਆਲੋਚਨਾ ਕੀਤੀ ਸੀ।

 

ਟਰੰਪ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਮੈਂ ਸੁਣਿਆ ਊਟਾ ਦੇ ਲੋਕਾਂ ਨੂੰ ਮਹਿਸੂਸ ਹੋਇਆ ਹੈ ਕਿ ਉਨ੍ਹਾਂ ਨੇ ਘਮੰਡੀ ਸੈਨੇਟਰ ਮਿੱਟ ਰੋਮਨੀ ਨੂੰ ਵੋਟ ਦੇ ਕੇ “ਵੱਡੀ ਗਲਤੀ” ਕੀਤੀ ਹੈ। ਮੈਂ ਇਸ ਨਾਲ ਸਹਿਮਤ ਹਾਂ! ਉਹ ਇੱਕ ਮੂਰਖ ਵਿਅਕਤੀ ਹੈ। ਮੀਟ ਰੋਮਨੀ ਖਿਲਾਫ ਮਹਾਂਦੋਸ਼ ਚਲਾਇਆ ਜਾਣਾ ਚਾਹੀਦਾ ਹੈ।

 

ਟਰੰਪ ਨੇ ਇਕ ਹੋਰ ਟਵੀਟ ਵਿੱਚ ਲਿਖਿਆ ਕਿ ਡੈਮੋਕਰੇਟ ਨਾ ਸਿਰਫ 2020 ਦੀਆਂ ਚੋਣਾਂ ਵਿੱਚ ਦਖਲਅੰਦਾਜ਼ੀ ਕਰ ਰਹੇ ਹਨ ਬਲਕਿ ਉਨ੍ਹਾਂ ਨੇ ਸਾਲ 2016 ਦੀਆਂ ਚੋਣਾਂ ਲਈ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਸੀ।

 

ਦੱਸ ਦੇਈਏ ਕਿ ਟਰੰਪ ਨੇ ਚੀਨ ਅਤੇ ਯੂਕਰੇਨ ਤੋਂ ਸਾਬਕਾ ਉਪ ਰਾਸ਼ਟਰਪਤੀ ਜੋ ਬਾਇਡੇਨ ਖਿਲਾਫ ਜਾਂਚ ਦੀ ਬੇਨਤੀ ਕੀਤੀ ਸੀ, ਜਿਸ ‘ਤੇ ਰੋਮਨੀ ਨੇ ਟਰੰਪ ਦੀ ਅਲੋਚਨਾ ਕੀਤੀ ਸੀ।

 

ਰੋਮਨੀ ਨੇ ਟਵੀਟ ਕੀਤਾ ਸੀ ਕਿ ਚੀਨ ਅਤੇ ਯੂਕ੍ਰੇਨ ਤੋਂ ਬਾਇਡੇਨ ਖ਼ਿਲਾਫ਼ ਜਾਂਚ ਦੀ ਰਾਸ਼ਟਰਪਤੀ ਦੀ ਬੇਨਤੀ ਗਲਤ ਅਤੇ ਡਰਾਉਣੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US President Donald Trump demands impeachment against Senator Mitt Romney