ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ NSA ਜਾਨ ਬੋਲਟਨ ਨੂੰ ਕੱਢਿਆ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੌਮੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੂੰ ਬਰਖਾਸਤ ਕਰ ਦਿੱਤਾ ਹੈ। ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਸੋਮਵਾਰ ਰਾਤ ਨੂੰ ਬੋਲਟਨ ਨਾਲ ਗੱਲਬਾਤ ਕੀਤੀ ਸੀ ਕਿ ਵ੍ਹਾਈਟ ਹਾਊਸ ਨੂੰ ਉਨ੍ਹਾਂ ਦੀ ਹੋਰ ਕਿਸੇ ਸੇਵਾ ਦੀ ਲੋੜ ਨਹੀਂ ਸੀ।

 

ਟਰੰਪ ਨੇ ਟਵੀਟ ਕੀਤਾ - ਮੈਂ ਕੱਲ ਰਾਤ ਜਾਨ ਬੋਲਟਨ ਨੂੰ ਕਿਹਾ ਕਿ ਵ੍ਹਾਈਟ ਹਾਊਸ ਨੂੰ ਹੁਣ ਉਨ੍ਹਾਂ ਦੀ ਸੇਵਾ ਦੀ ਲੋੜ ਨਹੀਂ ਹੈ। ਮੈਂ ਉਨ੍ਹਾਂ ਦੇ ਬਹੁਤ ਸਾਰੇ ਸੁਝਾਵਾਂ ਨਾਲ ਸਹਿਮਤ ਨਹੀਂ ਸੀ। ਇਸ ਲਈ ਮੈਂ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਿਹਾ ਜੋ ਉਨ੍ਹਾਂ ਨੇ ਸਵੇਰੇ ਮੈਨੂੰ ਸੌਂਪ ਦਿੱਤਾ। ਮੈਂ ਜਾਨ ਨੂੰ ਉਨ੍ਹਾਂ ਦੀ ਸੇਵਾ ਲਈ ਧੰਨਵਾਦ ਕਰਦਾ ਹਾਂ।

 

ਟਰੰਪ ਨੇ ਕਿਹਾ, “ਮੈਂ ਅਗਲੇ ਹਫਤੇ ਤੱਕ ਨਵੇਂ ਸੁਰੱਖਿਆ ਸਲਾਹਕਾਰ ਦੇ ਨਾਂ ਦਾ ਐਲਾਨ ਕਰਾਂਗਾ।

 

ਦੂਜੇ ਪਾਸੇ ਬੋਲਟਨ ਨੇ ਟਰੰਪ ਦੇ ਇਸ ਬਿਆਨ ਦੇ ਉਲਟ ਕਿਹਾ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਨੇ ਹਟਾਇਆ ਨਹੀਂ ਹੈ। ਜਾਨ ਬੋਲਟਨ ਨੇ ਵੀ ਤੁਰੰਤ ਟਵੀਟ ਕੀਤਾ ਕਿ ਮੈਂ ਪਿਛਲੀ ਰਾਤ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਚਲੋ ਕੱਲ੍ਹ ਗੱਲ ਕਰਦੇ ਹਾਂ।

 

ਦੱਸਣਯੋਗ ਹੈ ਕਿ ਬੋਲਟਨ ਟਰੰਪ ਪ੍ਰਸ਼ਾਸਨ ਦੇ ਤੀਜੇ ਸੁਰੱਖਿਆ ਸਲਾਹਕਾਰ ਸਨ ਤੇ ਉਨ੍ਹਾਂ ਨੂੰ ਉਸੇ ਤਰਜ਼ 'ਤੇ ਲਾਂਭੇ ਕਰ ਦਿੱਤਾ ਗਿਆ ਜਿਵੇਂ ਪਹਿਲਾਂ ਵਾਲੇ ਐਨਐਸਏ ਬਰਖਾਸਤ ਕਰ ਦਿੱਤੇ ਗਏ। ਬੋਲਟਨ ਕੋਲ ਫ਼ੌਜ, ਕੌਮੀ ਸੁਰੱਖਿਆ ਦਾ ਵੀ ਕੋਈ ਤਜ਼ਰਬਾ ਨਹੀਂ ਸੀ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US President Donald Trump fires NSA John Bolton