ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੰਪ ਨੇ ਕਿਹਾ, ਅਮਰੀਕਾ ’ਤੇ ਹਮਲਾ ਹੋਇਆ ਤਾਂ ਜਾਪਾਨ ਟੀਵੀ ਦੇਖੇਗਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੀ20 ਸੰਮੇਲਨ ਤੋਂ ਪਹਿਲਾਂ ਦੀ ਸ਼ਾਮ ਨੂੰ ਵੀਰਵਾਰ ਨੂੰ ਕਿਹਾ ਕਿ ਜੇਕਰ ਜਾਪਾਨ ’ਤੇ ਹਮਲਾ ਹੁੰਦਾ ਹੈ ਤਾਂ ਅਮਰੀਕਾ ਤਨ-ਮਨ-ਧਨ ਨਾਲ ਉਸਦਾ ਸਾਥ ਦੇਵੇਗਾ ਪਰ ਅਮਰੀਕਾ ’ਤੇ ਹਮਲਾ ਹੋਇਆ ਤਾਂ ਜਾਪਾਨ ਇਸ ਨੂੰ ਟੀਵੀ ਤੇ ਦੇਖੇਗਾ।

 

ਟਰੰਪ ਨੇ ਦੋਨਾਂ ਦੇਸ਼ਾਂ ਵਿਚਾਲੇ ਦੁਵੱਲੇ ਵਪਾਰਕ ਸਮਝੌਤੇ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਇਸ ਦੁਨੀਆ ਚ ਵਧੇਰੇ ਮੁਲਕ ਅਮਰੀਕਾ ਦਾ ਲਾਭ ਚੁੱਕਦੇ ਹਨ। ਇਕ ਹਫਤੇ ਪਹਿਲਾਂ ਬਲੂਮਬਰਗ ਦੀ ਰਿਪੋਰਟ ਸੀ ਕਿ ਟਰੰਪ ਅਮਰੀਕਾ ਅਤੇ ਜਾਪਾਨ ਦੇ ਵਿਚਕਾਰ ਹੋਏ ਜੰਗੀ-ਕਰਾਰ ਨੂੰ ਖ਼ਤਮ ਕਰਨ ਤੇ ਵਿਚਾਰ ਕਰ ਰਹੇ ਹਨ। ਟਰੰਪ ਦੇ ਤਾਜ਼ਾ ਬਿਆਨ ਨੂੰ ਇਸ ਜੰਗੀ-ਕਰਾਰ ਸਬੰਧੀ ਦੇਖਿਆ ਜਾ ਰਿਹ ਹੈ।

 

ਅਮਰੀਕਾ-ਜਾਪਾਨ ਜੰਗੀ ਕਰਾਰ ਦੇ ਇਕ ਪਾਸੜ ਹੋਣ ਦੇ ਸੰਕੇਤ ਦਿੰਦਿਆਂ ਟਰੰਪ ਨੇ ਕਿਹਾ ਕਿ ਜਾਪਾਨ ਤੇ ਹਮਲਾ ਹੁੰਦਿਆਂ ਹੀ ਅਮਰੀਕਾ ਪੂਰੀ ਆਰਥਿਕ ਅਤੇ ਫ਼ੌਜੀ ਤਾਕਤ ਦੇ ਨਾਲ ਜੰਗ ਚ ਕੁੱਦ ਜਾਵੇਗਾ ਪਰ ਅਮਰੀਕਾ ’ਤੇ ਹਮਲਾ ਹੁੰਦਾ ਹੈ ਤਾਂ ਜਾਪਾਨ ਮਦਦ ਨਹੀਂ ਕਰ ਸਕਦਾ।

 

ਅਮਰੀਕਾ-ਜਾਪਾਨ ਜੰਗੀ ਕਰਾਰ:

 

ਅਮਰੀਕਾ ਅਤੇ ਜਾਪਾਨ ਵਿਚਾਲੇ ਸਾਲ 1951 ਚ ਸੇਨ ਫ਼੍ਰਾਂਸਿਸਕੋ ਕਰਾਰ ’ਤੇ ਹਸਤਾਖ਼ਰ ਹੋਏ ਸਨ। ਇਹ ਦੂਜੇ ਵਿਸ਼ਵ-ਯੁੱਧ ਦੀ ਸਮਾਪਤੀ ਦਾ ਅਧਿਕਾਰਤ ਐਲਾਨ ਮੰਨਿਆ ਜਾਂਦਾ ਹੈ। ਅਮਰੀਕਾ ਲੰਘੇ 70 ਸਾਲਾਂ ਤੋਂ ਟੋਕਿਓ ਲਈ ਫ਼ੌਜੀ ਅਤੇ ਡਿਪਲੋਮੈਟਿਕ ਸਾਥੀ ਹੈ। ਇਸ ਦੇ ਮੁਤਾਬਕ ਅਮਰੀਕਾ ਨੂੰ ਜਾਪਾਨ ਚ ਮਿਲਟਰੀ ਬੇਸ ਦੀ ਆਗਿਆ ਮਿਲੀ ਹੈ। ਅਜਿਹੇ ਚ ਜੇਕਰ ਜਾਪਾਨ ਤੇ ਹਮਲਾ ਹੁੰਦਾ ਹੈ ਤਾਂ ਅਮਰੀਕੀ ਫ਼ੌਜ ਉਨ੍ਹਾਂ ਦੀ ਰੱਖਿਆ ਕਰਨਗੇ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US President Donald Trump says Japan will watch TV if attacked