ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਗਦਾਦੀ ਤੋਂ ਬਾਅਦ ਅਮਰੀਕਾ ਨੇ ਮਾਰਿਆ ਵਾਲੀਵਾਰਸ, ਟਰੰਪ ਦੀ ਪੁਸ਼ਟੀ

ਇਸਲਾਮਿਕ ਸਟੇਟ ਦੇ ਮਾਸਟਰ ਅਬੂ ਬਕਰ ਅਲ-ਬਗਦਾਦੀ ਮਾਰੇ ਜਾਣ ਤੋਂ ਬਾਅਦ ਹੁਣ ਯੂਐਸ ਦੀ ਫੌਜ ਨੇ ਉਸਦੇ ਵਾਲੀਵਾਰਸ ਨੂੰ ਵੀ ਮਾਰ ਦਿੱਤਾ ਹੈ। ਮੰਗਲਵਾਰ ਨੂੰ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਟਵੀਟ ਚ ਇਹ ਜਾਣਕਾਰੀ ਦਿੱਤੀ। ਟਰੰਪ ਨੇ ਆਪਣੇ ਟਵੀਟ ਚ ਲਿਖਿਆ ਕਿ ਅਮਰੀਕੀ ਫੌਜ ਨੇ ਉਸ ਉੱਤਰਾਧਿਕਾਰੀ ਨੂੰ ਵੀ ਮਾਰ ਦਿੱਤਾ ਜਿਸ ਨੇ ਅਬੂ ਬਕਰ ਅਲ-ਬਗਦਾਦੀ ਦੀ ਥਾਂ ਲੈ ਲਈ ਸੀ।

 

ਬਗਦਾਦੀ ਨੇ ਸ਼ਨੀਵਾਰ ਸ਼ਾਮ (26 ਅਕਤੂਬਰ) ਨੂੰ ਸੀਰੀਆ ਦੇ ਇਦਲੀਬ ਸੂਬੇ ਚ ਇਕ ਸੁਰੰਗ ਚ ਅਮਰੀਕੀ ਸਪੈਸ਼ਲ ਫੋਰਸਿਜ਼ ਦੇ ਹਮਲੇ ਦੌਰਾਨ ਆਪਣੇ ਆਪ ਨੂੰ ਬੰਬ ਨਾਲ ਉਡਾ ਲਿਆ ਸੀ। ਉਹ ਆਪਣੇ ਪਰਿਵਾਰ ਅਤੇ ਕੁਝ ਨਜ਼ਦੀਕੀ ਲੋਕਾਂ ਨਾਲ ਸੁਰੰਗ ਚ ਲੁਕਿਆ ਹੋਇਆ ਸੀ। ਬਗਦਾਦੀ ’ਤੇ 25 ਮਿਲੀਅਨ ਅਮਰੀਕੀ ਡਾਲਰ ਦਾ ਇਨਾਮ ਸੀ।

 

ਸੋਮਵਾਰ ਦੇਰ ਰਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਟਵਿੱਟਰ ਖਾਤੇ 'ਤੇ ਇਕ ਕੁੱਤੇ ਦੀ ਫੋਟੋ ਸਾਂਝੀ ਕੀਤੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਫ਼ੌਜ ਦੇ ਵਿਸ਼ੇਸ਼ ਕੁੱਤੇ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ, ਬਹੁਤ ਵਧੀਆ ਕੰਮ। ਉਨ੍ਹਾਂ ਕਿਹਾ ਕਿ ਹਾਲੇ ਤੱਕ ਕੁੱਤੇ ਦਾ ਨਾਮ ਨਹੀਂ ਰਖਿਆ ਗਿਆ ਹੈ।

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜਨਰਲ ਨੇ ਵੀ ਇਹ ਕਿਹਾ ਸੀ ਕਿ ਅਸੀਂ ਇਸ ਸਮੇਂ ਕੁੱਤੇ ਦਾ ਨਾਮ ਜਾਰੀ ਨਹੀਂ ਕਰ ਰਹੇ ਹਾਂ।

 

ਬਗਦਾਦੀ ਦੀ ਮੌਤ ਦਾ ਐਲਾਨ ਕਰਦਿਆਂ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਆਈਏਆਈਐਸ ਸਰਗਨਾ ਬਗਦਾਦੀ ਦਾ ਪਿੱਛਾ ਕਰਨ ਵਾਲੀ ਯੂਐਸ ਫ਼ੌਜ ਦਾ ਇੱਕ ਕੁੱਤਾ ਉੱਤਰੀ ਸੀਰੀਆ ਚ ਇੱਕ ਹਨੇਰੀ ਜ਼ਮੀਨੀ ਸੁਰੰਗ ਚ ਜ਼ਖਮੀ ਹੋ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US President Donald Trump says successor of Baghdadi also killed