ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਮਰੀਕਾ ਇਰਾਨ ਨਾਲ ਯੁੱਧ ਨਹੀਂ ਕਰੇਗਾ, ਜੇਕਰ ਉਹ ਜੰਗ ਵਿਚ ਗਿਆ ਤਾਂ ਜਬਰਦਸਤ ਤਾਕਤ ਦੀ ਵਰਤੋਂ ਕਰੇਗਾ।
ਫੌਕਸ ਬਿਜਨੈਸ ਨਿਊਜ਼ ਨੇ ਇੰਟਰਵਿਊ ਦੌਰਾਨ ਟਰੰਪ ਤੋਂ ਅਮਰੀਕਾ ਵੱਲੋਂ ਇਰਾਨ ਨਾਲ ਯੁੱਧ ਕਰਨ ਬਾਰੇ ਸਵਾਲ ਕੀਤਾ ਸੀ।
ਟਰੰਪ ਨੇ ਦੋਵੇਂ ਦੇਸ਼ਾਂ ਦੇ ਮੱਧ ਤਣਾਅ ਵਿਚ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਅਮਰੀਕਾ ਇਰਾਨ ਨਾਲ ਯੁੱਧ ਨਹੀਂ ਕਰੇਗਾ, ਪ੍ਰੰਤੂ ਜੇਕਰ ਜੰਗ ਹੁੰਦੀ ਹੈ ਤਾਂ ਅਮਰੀਕਾ ਬਹੁਤ ਮਜ਼ਬੂਤ ਸਥਿਤੀ ਵਿਚ ਹੈ। ਮੈਂ ਤੁਹਾਨੂੰ ਇਹ ਦੱਸ ਸਕਦਾ ਹਾਂ ਕਿ ਯੁੱਧ ਲੰਬਾ ਨਹੀਂ ਚਲੇਗਾ। ਮੈਂ ਥਲ ਸੈਨਿਕਾਂ ਦੀ ਗੱਲ ਨਹੀਂ ਕਰ ਰਿਹਾ ਹਾਂ।