ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਦਾ ਸਭ ਤੋਂ ਵੱਡਾ ਦੀਪ ਖਰੀਦਣ ਲਈ ਕਾਹਲੇ ਡੋਨਾਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸੁਰਖੀਆਂ ਚ ਬਣੇ ਰਹਿੰਦੇ ਹਨ। ਇਸ ਵਾਰ ਚਰਚਾ ਹੈ ਟਰੰਪ ਗ੍ਰੀਨਲੈਂਡ ਨੂੰ ਖਰੀਦਣ ਦੀ ਸੰਭਾਵਨਾਵਾਂ ਲੱਭ ਰਹੇ ਹਨ। ਟਰੰਪ ਨੇ ਇਸ ਬਾਰੇ ਆਪਣੇ ਸਲਾਹਕਾਰਾਂ ਨੂੰ ਹੱਲ ਕੱਢਣ ਲਈ ਕਿਹਾ ਹੈ। ਹਾਲਾਂਕਿ ਇਸ ਬਾਰੇ ਕਿਸੇ ਤਰ੍ਹਾਂ ਦਾ ਰਵਾਇਤੀ ਬਿਆਨ ਨਹੀਂ ਆਇਆ ਹੈ।

 

ਵਾਲ ਸਟ੍ਰੀਟ ਜਨਰਲ ਚ ਛਪੀ ਇਕ ਰਿਪੋਰਟ ਮੁਤਾਬਕ ਟਰੰਪ ਨੇ ਗ੍ਰੀਨਲੈਂਡ ਖਰੀਦਣ ਦੀ ਇੱਛਾ ਪ੍ਰਗਟਾਈ ਹੈ। ਟਰੰਪ ਸਤੰਬਰ ਚ ਡੈਨਮਾਰਕ ਦੌਰੇ ਤੇ ਜਾਣ ਵਾਲੇ ਹਨ। ਗ੍ਰੀਨਲੈਂਡ ਨੂੰ ਖਰੀਦਣ ਦਾ ਮੁੱਦੇ ਉਨ੍ਹਾਂ ਦੇ ਏਜੰਡੇ ਚ ਸ਼ਾਮਲ ਹੋ ਸਕਦਾ ਹੈ। ਰਿਪੋਰਟ ਮੁਤਾਬਕ ਹੋ ਸਕਦੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਆਰਕਟਿਕ ਖੇਤਰ ਚ ਆਪਣੀ ਫ਼ੌਜ ਦੀ ਮੌਜੂਦਗੀ ਨੂੰ ਵਧਾਉਣਾ ਚਾਹੁੰਦੇ ਹਨ।

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ 1946 ਚ ਅਮਰੀਕਾ ਨੇ ਡੈਨਮਾਰਕ ਸਾਹਮਣੇ ਪ੍ਰਸਤਾਵ ਰਖਿਆ ਸੀ ਕਿ ਉਹ 10 ਕਰੋੜ ਡਾਲਰ ਚ ਗ੍ਰੀਨਲੈਂਡ ਨੂੰ ਵੇਚ ਦੇਵੇ। ਅਮਰੀਕਾ ਇਸ ਦੇ ਬਦਲ ਚ ਅਲਾਸਕਾ ਚ ਜ਼ਮੀਨ ਦੇਵੇਗਾ। ਗ੍ਰੀਨਲੈਂਡ ਲਗਭਗ 20 ਲੱਖ ਵਰਗ ਕਿਲੋਮੀਟਰ ਚ ਫੈਲਿਆ ਹੋਇਆ ਦੀਪ ਹੈ ਜਿਸ ਤੇ ਸਿਰਫ 57 ਹਜ਼ਾਰ ਲੋਕ ਹੀ ਰਹਿੰਦੇ ਹਨ।

 

ਗ੍ਰੀਨਲੈਂਡ ਉੱਤਰੀ ਅਟਲਾਂਟਿਕ ਅਤੇ ਆਰਕਟਿਕ ਮਹਾਸਾਗਰਾਂ ਵਿਚਾਲੇ ਸਥਿਤ ਹੈ। ਇਹ ਇਕ ਖੁਣਮੁਖਤਿਆਰੀ ਇਲਾਕਾ ਹੈ ਪਰ ਡੈਨਮਾਰਕ ਇਥੇ ਦੀ ਵਿਦੇਸ਼ ਨੀਤੀ, ਰੱਖਿਆ ਅਤੇ ਮੁਦਰਾ ਨੀਤੀ ਤੇ ਕੰਟਰੋਲ ਰੱਖਦਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US President Donald Trump wants to buy Greenland Island