ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਚੱਲੇਗਾ ਮਹਾਂਦੋਸ਼ ਦਾ ਮੁਕੱਦਮਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਚੱਲੇਗਾ ਮਹਾਂਦੋਸ਼ ਦਾ ਮੁਕੱਦਮਾ

ਆਉਣ ਵਾਲਾ ਕੁਝ ਸਮਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਔਕੜਾਂ ਭਰਿਆ ਹੋਵੇਗਾ ਕਿਉਂਕਿ ਅਮਰੀਕੀ ਪ੍ਰਤੀਨਿਧ ਸਦਨ ਦੇ ਸਪੀਕਰ ਨੈਂਸੀ ਪੈਲੋਸੀ ਨੇ ਸ੍ਰੀ ਟਰੰਪ ਵਿਰੋਧ ਮਹਾਂਦੋਸ਼ ਦਾ ਮੁਕੱਦਮਾ ਚਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਵੀਰਵਾਰ ਨੂੰ ਨੈਂਸੀ ਪੈਲੋਸੀ ਨੇ ਐਲਾਨ ਕੀਤਾ ਕਿ ਪ੍ਰਤੀਨਿਧ ਸਦਨ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ ਦੀ ਪ੍ਰਕਿਰਿਆ ਅੱਗੇ ਵਧਾਉਣ ਦੀ ਤਿਆਰੀ ਕਰੇ।

 

 

ਉਨ੍ਹਾਂ ਕਿਹਾ ਕਿ – ‘ਰਾਸ਼ਟਰਪਤੀ ਡੋਨਾਲਡ ਟਰੰਪ ਸਾਡੇ ਲੋਕਤੰਤਰ ਲਈ ਖ਼ਤਰਾ ਹੈ ਤੇ ਸਾਡੇ ਸਾਹਮਣੇ ਉਨ੍ਹਾਂ ਵਿਰੁੱਧ ਮਹਾਂਦੋਸ਼ ਚਲਾਉਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ।’

 

 

ਸ੍ਰੀ ਟਰੰਪ ਇਸ ਵੇਲੇ ਤਿੰਨ ਦਿਨਾਂ ਲਈ ਇੰਗਲੈਂਡ ਦੇ ਦੌਰੇ ’ਤੇ ਹਨ। ਪਰ ਉਨ੍ਹਾਂ ਇਸ ਕਾਰਵਾਈ ਦੇ ਜਵਾਬ ’ਚ ਕਿਹਾ ਕਿ ਉਹ ਮਹਾਂਦੋਸ਼ ਵਿਰੁੱਧ ਜੰਗ ਵਿੱਚ ਜਿੱਤਣਗੇ।

 

 

ਸ੍ਰੀ ਟਰੰਪ ਨੇ ਕਿਹਾ ਕਿ ਬੁੱਧਵਾਰ ਨੂੰ ਸਦਨ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਐੱਮਪੀਜ਼ ਲਈ ਮਾੜਾ ਦਿਨ ਸੀ। ਉਨ੍ਹਾਂ ਕੋਲ ਮਹਾਂਦੋਸ਼ ਦਾ ਕੋਈ ਮਾਮਲਾ ਨਹੀਂ ਹੈ ਤੇ ਉਹ ਦੇਸ਼ ਨੂੰ ਬਦਨਾਮ ਕਰ ਰਹੇ ਹਨ।

 

 

ਸ੍ਰੀ ਟਰੰਪ ਨੇ ਕਿਹਾ ਕਿ ਅਜਿਹੇ ਮਹਾਂਦੋਸ਼ਾਂ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਡੈਮੋਕ੍ਰੈਟਸ ਪਾਗ਼ਲ ਹੋ ਗਏ ਹਨ। ‘ਇਸ ਲਈ ਮੈਂ ਕਹਿੰਦਾ ਹਾਂ ਕਿ ਜੇ ਤੁਸੀਂ ਮੇਰੇ ਵਿਰੁੱਧ ਮਹਾਂਦੋਸ਼ ਚਲਾਉਣ ਜਾ ਰਹੇ ਹੋ, ਤਾਂ ਤੁਸੀਂ ਇਹ ਛੇਤੀ ਕਰੋ; ਤਾਂ ਜੋ ਅਸੀਂ ਸੈਨੇਟ ਵਿੱਚ ਇਸ ਦੀ ਨਿਰਪੱਖ ਸੁਣਵਾਈ ਕਰ ਸਕੀਏ ਤੇ ਦੇਸ਼ ਵਿੱਚ ਕੰਮਕਾਜ ਆਮ ਵਾਂਗ ਹੋ ਸਕੇ।’

 

 

ਸ੍ਰੀ ਟਰੰਪ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਉਨ੍ਹਾਂ ਵਿਰੁੱਧ ਮਹਾਂਦੋਸ਼ ਚਲਾਉਣ ਦਾ ਸਿਰਫ਼ ਐਲਾਨ ਹੀ ਕਰ ਸਕਦੇ ਹਨ। ਇੱਥੇ ਸਭ ਤੋਂ ਵਧੀਆ ਗੱਲ ਇਹੋ ਹੈ ਕਿ ਰੀਬਪਲਿਕਨ ਪਾਰਟੀ ਦੇ ਆਗੂ ਇਸ ਮੁੱਦੇ ’ਤੇ ਕੋਈ ਹੁੰਗਾਰਾ ਨਹੀਂ ਦੇ ਰਹੇ। ਉਨ੍ਹਾਂ ਦੁਹਰਾਇਆ ਕਿ ਮਹਾਂਦੋਸ਼ ਵਿਰੁੱਧ ਜੰਗ ਉਹੀ ਜਿੱਤਣਗੇ।

 

 

ਸ੍ਰੀ ਟਰੰਪ ਵਿਰੁੱਧ ਮਹਾਂਦੋਸ਼ ਅਜਿਹੇ ਵੇਲੇ ਲਾਇਆ ਗਿਆ ਹੈ, ਜਦੋਂ ਉਹ ਨਾਟੋ ਸੰਮੇਲਨ ’ਚ ਭਾਗ ਲੈਣ ਲਈ ਲੰਦਨ ਗਏ ਹੋਏ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US President Donald Trump will have to face Impeachment