ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਕਦੀ ਸੰਕਟ ਨਾਲ ਜੂਝ ਰਹੇ ਪਾਕਿ ਦੇ ਵਿੱਤੀ ਪੈਕੇਜ ਨੂੰ ਲੈ ਕੇ IMF ਨੂੰ ਅਮਰੀਕਾ ਨੇ ਕੀਤਾ ਸੂਚਿਤ

 

ਨਕਦੀ ਸੰਕਟ ਵਿੱਚ ਫਸੇ ਪਾਕਿਸਤਾਨ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ਼) ਵਿੱਚ ਰਾਹਤ ਪੈਕੇਜ ਲਈ ਹੋਏ ਸਮਝੌਤੇ ਦੀਆਂ ਖ਼ਬਰਾਂ ਵਿਚਕਾਰ ਅਮਰੀਕਾ ਨੇ ਪਾਕਿਸਤਾਨ ਨੂੰ ਸ਼ਰਤਾਂ ਉੱਤੇ ਵਿੱਤੀ ਮਦਦ ਦੇਣ ਉੱਤੇ ਜ਼ੋਰ ਦਿੱਤਾ ਹੈ। 

 

ਪਾਕਿਸਤਾਨ ਨੇ ਪਿਛਲੇ ਮਹੀਨੇ 6 ਅਰਬ ਡਾਲਰ ਦੇ ਰਾਹਤ ਪੈਕੇਜ ਲਈ ਆਈਐੱਮਐੱਫ਼ ਨਾਲ ਸਮਝੌਤਾ ਕੀਤਾ ਸੀ। ਇਸ ਰਾਸ਼ੀ ਦੀ ਵਰਤੋਂ ਪਾਕਿਸਤਾਨ ਆਪਣੇ ਵਿੱਤੀ ਸੰਕਟ ਨੂੰ ਦੂਰ ਕਰਨ ਅਤੇ ਹੌਲੀ ਪੈ ਰਹੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਕਰੇਗਾ।


ਅਮਰੀਕਾ ਨੇ ਮੁਦਰਾ ਫੰਡ ਵਰਗੇ ਵਿਸ਼ਵ ਪੱਧਰੀ ਕਰਜ਼ਦਾਤਾਵਾਂ ਨੂੰ ਸੂਚਿਤ ਕੀਤਾ ਹੈ ਕਿ ਪਾਕਿਸਤਾਨ ਵਿੱਤੀ ਮਦਦ ਦੀ ਵਰਤੋਂ ਚੀਨ ਲਈ ਕਰਜ਼ੇ ਨੂੰ ਚੁਕਾਉਣ ਵਿੱਚ ਕਰ ਸਕਦਾ ਹੈ। 

 

ਅਮਰੀਕੀ ਵਿਦੇਸ਼ ਵਿਭਾਗ ਦੀ ਸੀਨੀਅਰ ਅਧਿਕਾਰੀ (ਦੱਖਣੀ ਅਤੇ ਮੱਧ ਏਸ਼ੀਆ) ਏਲਿਸ ਜੀ ਵੇਲਸ ਨੇ ਕਿਹਾ ਕਿ ਸ਼ਰਤ ਪੈਕੇਜ ਨੂੰ ਲੈ ਕੇ ਚਰਚਾ ਹੈ। ਸਾਨੂੰ ਲੱਗਦਾ ਹੈ ਕਿ ਪਾਕਿਸਤਾਨ ਲਈ  ਸ਼ਰਤ ਆਈਐੱਮਐੱਫ਼ ਪੈਕੇਜ ਉੱਚਿਤ ਹੋਵੇਗਾ।


ਸਾਂਸਦਾਂ ਦੇ ਪ੍ਰਸ਼ਨ ਦੇ ਜਵਾਬ ਵਿੱਚ ਪਿਛਲੇ ਹਫ਼ਤੇ ਉਨ੍ਹਾਂ ਨੇ ਵਿਦੇਸ਼ ਮਾਮਲਿਆਂ ਦੀ ਉਪ ਸੰਮਤੀ ਨੂੰ ਦੱਸਿਆ ਕਿ ਅਮਰੀਕਾ ਨੂੰ ਆਈਐਮਐਫ ਪੈਕੇਜ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਹੈ ਪਰ ਆਈਐਮਐਫ ਅਤੇ ਪਾਕਿਸਤਾਨ ਸਰਕਾਰ ਇੱਕ ਸਮਝੌਤੇ ਉੱਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਨਿਸ਼ਚਿਤ ਰੂਪ ਨਾਲ ਇਸ ਨੂੰ ਲੈ ਕੇ ਅਸੀਂ ਆਪਣੀ ਸਖ਼ਤ ਪ੍ਰਤਿਕਿਰਿਆ ਦਿੱਤੀ ਹੈ।  
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US pushes for conditionality in IMF bailout package to Pakistan